ਫਿਰੋਜਪੁਰ, 28 ਅਪ੍ਰੈਲ 2020 - ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਦੂਰ ਰੱਖਣ ਦੇ ਵਾਅਦੇ ਤਹਿਤ ਜਿਲਾ ਪ੍ਰਸ਼ਾਸਨ ਵੱਲੋਂ ਦੂੱਜੇ ਰਾਜਾਂ ਤੋਂ ਫਿਰੋਜਪੁਰ ਆਉਣ ਵਾਲੇ ਲੋਕਾਂ ਦੀ ਸਿਹਤ ਜਾਂਚ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਵੱਡੀ ਤਾਦਾਦ ਵਿੱਚ ਫਿਰੋਜਪੁਰ ਪੁੱਜਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ, ਨਾਲ ਹੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਥਾਪਤ ਕਵਾਰਨਟਾਈਨ ਸੇਂਟਰਸ ਵਿੱਚ ਕਵਾਰਨਟਾਈਨ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੇ ਤਹਿਤ ਦੂੱਜੇ ਰਾਜਾਂ ਵਿੱਚ ਫਸੇ ਪੰਜਾਬ ਦੇ ਲੋਕਾਂ ਨੂੰ ਘਰ ਵਾਪਸ ਲਿਆਉਣ ਲਈ ਇੱਕ ਮੁਹਿਮ ਚਲਾਈ ਗਈ ਸੀ । ਇਸ ਮੁਹਿੰਮ ਦੇ ਨਤੀਜੇ ਵੱਜੋਂ ਸ਼੍ਰੀ ਨਾਂਦੇਡ਼ ਸਾਹਿਬ (ਮਹਾਰਾਸ਼ਟਰ) ਤੋਂ ਵੱਡੀ ਗਿਣਤੀ ਵਿੱਚ ਸੰਗਤ ਫਿਰੋਜਪੁਰ ਜਿਲ੍ਹੇ ਵਿੱਚ ਪਹੁੰਚੀ ਹੈ, ਜਿਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਨਿਰਧਾਰਤ ਪ੍ਰੋਟੋਕਾਲ ਦੇ ਤਹਿਤ ਕਵਾਰਨਟਾਈਨ ਕੀਤਾ ਗਿਆ ਹੈ । ਇਸੇ ਤਰ੍ਹਾਂ ਕੋਟਾ, ਜੈਲਸਮੇਰ ਅਤੇ ਰੋਹਤਕ ਜਿਲ੍ਹੇ ਤੋਂ ਵੀ ਵੱਡੀ ਤਾਦਾਦ ਵਿੱਚ ਲੋਕ ਫਿਰੋਜਪੁਰ ਜਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਪੇਸ਼ਲ ਬੱਸਾਂ ਦੇ ਜਰਿਏ ਫਿਰੋਜਪੁਰ ਜਿਲ੍ਹੇ ਵਿੱਚ ਪਹੁੰਚ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਦੂੱਜੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਕਵਾਰਨਟਾਈਨ ਸੇਂਟਰ ਵਿੱਚ ਸਿਹਤ ਵਿਭਾਗ ਦੇ ਮਾਹਿਰ ਉਨ੍ਹਾਂ ਦੇ ਸਵੈਬ ਸੈਂਲ ਇਕੱਠੇ ਕਰਕੇ ਲੈਬ ਜਾਂਚ ਲਈ ਭੇਜੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਸਥਾਪਤ ਵੱਖ-ਵੱਖ ਕਵਾਰਨਟਾਈਨ ਸੇਂਟਰਸ ਵਿੱਚ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਤਿੰਨ ਟਾਈਮ ਦਾ ਖਾਨਾ ਅਤੇ ਹੋਰ ਜਰੂਰੀ ਸੁਵਿਧਾਵਾਂ ਕਵਾਰਨਟਾਈਨ ਸੇਂਟਰਸ ਵਿੱਚ ਹੀ ਉਪਲੱਬਧ ਕਰਵਾਈ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵੱਲੋਂ ਫਿਰੋਜਪੁਰ ਜਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਬਣਾਉਣ ਅਤੇ ਇਸ ਰੋਗ ਨੂੰ ਵਧਣ ਤੋਂ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਪਰ ਇਸਦੇ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ ਕਿਉਂਕਿ ਕੋਈ ਵੀ ਲੋਕ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਧੂਰੀ ਹੈ । ਉਨ੍ਹਾਂ ਲੋਕਾਂ ਨੂੰ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਦੇ ਵਜੋਂ ਕਰਫਿਊ ਅਤੇ ਸੋਸ਼ਲ ਡਿਸਟੇਂਸਿੰਗ ਦੇ ਨਿਯਮਾਂ ਦਾ ਸੱਖਤਾਈ ਨਾਲ ਪਾਲਣ ਕਰਣ ਦਾ ਆਹਵਾਨ ਕੀਤਾ ਤਾਂਜੋ ਇਸ ਵਾਇਰਸ ਦੇ ਅੱਗੇ ਫੈਲਣ ਦੀ ਕੜੀ ਉਤੇ ਰੋਕ ਬਰਕਰਾਰ ਰੱਖੀ ਜਾ ਸਕੇ ।
ਐਸਡੀਐਮ ਫਿਰੋਜਪੁਰ ਸ਼੍ਰੀ ਅਮਿਤ ਗੁਪਤਾ ਨੇ ਦੱਸਿਆ ਕਿ ਉਹ ਨਿਜੀ ਤੌਰ ਤੇ ਦੂੱਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਅਤੇ ਕਵਾਰਨਟਾਈਨਿੰਗ ਪਰਿਕ੍ਰੀਆ ਦੀ ਨਿਗਰਾਨੀ ਕਰ ਰਹੇ ਹਨ ਤਾਂਜੋ ਇਹ ਰੋਗ ਕਿਸੇ ਵੀ ਤਰ੍ਹਾਂ ਨਾਲ ਅਗੇ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਸਕਰੀਨ ਅਤੇ ਕਵਾਰਨਟਾਈਨ ਕਰਣ ਦੇ ਮਕਸਦ ਨਾਲ ਅਧਿਕਾਰੀਆਂ ਦੀ ਇੱਕ ਟੀਮ ਦਿਨ-ਰਾਤ ਕੰਮ ਕਰ ਰਹੀ ਹੈ।