- ਡਿਪਟੀ ਕਮਿਸ਼ਨਰ ਅਤੇ ਐਸਡੀਐਮ ਨੇ ਸਾਈਕਲਾਂ ਦੀ ਪੂਰੀ ਕੀਮਤ ਅਦਾ ਕਰਕੇ ਘਰ ਭੇਜਿਆ
ਫਿਰੋਜ਼ਪੁਰ, 17 ਮਈ 2020 - ਕੋਟਕਪੂਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਸ਼ਰਮਿਕ ਐਕਸਪ੍ਰੈੱਸ ਵਿੱਚ ਸਵਾਰ ਹੋਣ ਆਏ ਪਰਵਾਸੀ ਮਜਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਨੀਵਾਰ ਨੂੰ ਜਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੇ 3700 ਰੁਪਏ ਦੇ ਹਿਸਾਬ ਨਾਲ ਖਰਚ ਕਰਕੇ ਦਸ ਮਜਦੂਰਾਂ ਦੇ ਨਵੇਂ ਸਾਈਕਲ ਖਰੀਦ ਲਏ, ਜੋ ਕਿ ਉਨ੍ਹਾਂ ਦੇ ਮਾਲਿਕ ਨੇ ਉਨ੍ਹਾਂ ਨੂੰ ਤਨਖਾਹ ਦੇ ਪੈਸਿਆਂ ਦਾ ਹਿਸਾਬ ਕਰਨ ਵੇਲੇ ਵੇਚ ਦਿੱਤੇ ਸਨ। ਨਕਦ ਪੈਸੇ ਲੈ ਕੇ ਸਾਰੇ ਦਸ ਪਰਵਾਸੀ ਮਜਦੂਰ ਖੁਸ਼ੀ-ਖੁਸ਼ੀ ਟ੍ਰੇਨ ਵਿੱਚ ਸਵਾਰ ਹੋਏ ਅਤੇ ਫਿਰੋਜ਼ਪੁਰ ਜਿਲ੍ਹਾ ਪ੍ਰਸ਼ਾਸਨ ਦੀ ਇਸ ਮਦਦ ਲਈ ਖੁੱਲ੍ਹ ਕੇ ਤਾਰੀਫ ਕੀਤੀ ।
ਜਾਣਕਾਰੀ ਮੁਤਾਬਕ ਕੋਟਕਪੂਰਾ ਤੋਂ ਦਸ ਪਰਵਾਸੀ ਮਜਦੂਰ ਟ੍ਰੇਨ ਫੜਨ ਲਈ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਆਏ ਸੀ ਅਤੇ ਸਾਰੀਆਂ ਦੇ ਕੋਲ ਨਵੇਂ ਸਾਈਕਲ ਸਨ। ਉਨ੍ਹਾਂ ਦੱਸਿਆ ਕਿ ਮਾਲਿਕ ਨੇ ਉਨ੍ਹਾਂ ਦੀ ਤਨਖ਼ਾਹ ਦਾ ਹਿਸਾਬ ਕਰਦੇ ਵਕਤ 3700 ਰੁਪਏ (ਪ੍ਰਤੀ ਸਾਈਕਲ) ਦੀ ਕੀਮਤ ਤੇ ਇਹ ਸਾਈਕਲ ਦਿੱਤੇ ਸੀ ਅਤੇ ਪੈਸੇ ਉਨ੍ਹਾਂ ਦੀ ਤਨਖਾਹ ਵਿੱਚੋਂ ਕੱਟ ਲਏ ਸੀ । ਇਸਦੇ ਬਾਅਦ ਉਹ ਸਾਈਕਲ ਲੈ ਕੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਪੁੱਜੇ ਪਰੰਤੁ ਇੱਥੇ ਰੇਲਵੇ ਅਥਾਰਿਟੀ ਨੇ ਉਨ੍ਹਾਂ ਨੂੰ ਸਾਈਕਲ ਲੈ ਕੇ ਟ੍ਰੇਨ ਵਿੱਚ ਸਵਾਰ ਹੋਣ ਤੋਂ ਮਨਾ ਕਰ ਦਿੱਤਾ । 3700 ਰੁਪਏ ਖਰਚ ਕਰਕੇ ਉਨ੍ਹਾਂ ਨੇ ਇਹ ਸਾਇਕਲ ਖਰੀਦੀਆ ਸੀ, ਜਿਸ ਨੂੰ ਹੁਣ ਓਹ ਨਾਲ ਵੀ ਨਹੀਂ ਲੇ ਜਾ ਸਕਦੇ ਸੀ। ਇਹ ਸਮੱਸਿਆ ਉਨ੍ਹਾਂ ਨੇ ਮੌਕੇ ਤੇ ਮੌਜੂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅਤੇ ਐਸਡੀਐਮ ਅਮਿਤ ਗੁਪਤਾ ਨੂੰ ਦੱਸੀ, ਜਿਨ੍ਹਾਂ ਨੇ ਸਾਰੇ ਦਸ ਪਰਵਾਸੀ ਮਜਦੂਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਸਾਈਕਲ ਪੂਰੀ ਕੀਮਤ ਤੇ ਖਰੀਦਣ ਦਾ ਫੈਸਲਾ ਲਿਆ।
ਜਿਲ੍ਹਾ ਪ੍ਰਸ਼ਾਸਨ ਨੇ 3700 ਰੁਪਏ ਪ੍ਰਤੀ ਸਾਈਕਲ ਦੀ ਕੀਮਤ ਪਰਵਾਸੀ ਮਜਦੂਰਾਂ ਨੂੰ ਅਦਾ ਕਰ ਦਿੱਤੀ ਅਤੇ ਉਨ੍ਹਾਂ ਨੂੰ ਨਕਦ ਰਾਸ਼ੀ ਸੌਂਪ ਕੇ ਘਰ ਘੱਲਿਆ। ਪਰਵਾਸੀ ਮਜਦੂਰ ਸਵਰਨਜੀਤ ਕੁਮਾਰ ਨੇ ਦੱਸਿਆ ਕਿ ਫਿਰੋਜਪੁਰ ਪ੍ਰਸ਼ਾਸਨ ਨੇ ਨਾ ਸਿਰਫ ਉਨ੍ਹਾਂ ਦਾ ਦਰਦ ਸੁਣਿਆ ਬਲਕਿ ਉਨ੍ਹਾਂ ਦੇ ਜਖਮਾਂ ਉੱਤੇ ਮਲ੍ਹਮ ਲਗਾਉਣ ਦਾ ਕੰਮ ਵੀ ਕੀਤਾ ਹੈ । ਉਨ੍ਹਾਂ ਨੂੰ ਸਾਈਕਲ ਸਗੋਂ ਪੈਸੀਆਂ ਦੀ ਸਖ਼ਤ ਜ਼ਰੂਰਤ ਸੀ, ਜਿਸਨੂੰ ਸਮਝਦੇ ਹੋਏ ਪ੍ਰਸ਼ਾਸਨ ਨੇ 3700 ਰੁਪਏ ਦੇ ਹਿਸਾਬ ਨਾਲ ਉਨ੍ਹਾਂ ਦੇ ਸਾਈਕਲ ਖਰੀਦ ਲਏ। ਉਹ ਕਾਫੀ ਹੈਰਾਨ ਰਹ ਗਏ ਸੀ ਪਰੰਤੁ ਇਸ ਫੈਸਲੇ ਨੇ ਸਾਰੇ ਪਰਵਾਸੀ ਮਜਦੂਰਾਂ ਦੇ ਮਾਯੂਸ ਚੇਹਰਿਆਂ ਉੱਤੇ ਖੁਸ਼ੀ ਲਿਆ ਦਿੱਤੀ । ਉਨ੍ਹਾੰ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਕੀਤੀ ਗਈ ਉਹ ਇਸ ਮਦਦ ਨੂੰ ਕਦੇ ਨਹੀਂ ਭੁੱਲ ਸਕਦੇ।