- ਡਾਕਟਰੀ ਅਮਲੇ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਇਹ ਕਿੱਟਾਂ : ਐਸ.ਡੀ.ਐਮ.
ਮਲੇਰਕੋਟਲਾ, 10 ਅਪ੍ਰੈਲ 2020 - ਕੋੋਰੋੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਮਲੇਰਕੋਟਲਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ ਉਥੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਆਪਣੇ ਪੱਧਰ ਉਪਰ ਲੋੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾ ਰਹੀਆਂ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਹੁਣ ਮਲੇਰਕੋਟਲਾ ਸਬ ਡਵੀਜ਼ਨ ਵਿਚ ਸਥਿਤ ਵੱਖ-ਵੱਖ ਉਦਯੌਗਿਕ ਇਕਾਈਆਂ ਵੀ ਮਾਲੇਰਕੋਟਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਅੱਗੇ ਆਈਆਂ ਹਨ.ਇਸ ਸਬੰਧੀ ਜਾਣਕਾਰੀ ਦਿੰਦਿਆਂ, ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਦੱਸਿਆ ਕਿ ਸਥਾਨਕ ਫੈਸ਼ਨ ਕ੍ਰੀਏਟਰ ਦੇ ਪ੍ਰੋਪਰਾਇਟਰ ਮੁਹੰਮਦ ਅਮਾਰ ਨੇ ਅੱਜ ਮੈਡੀਕਲ ਸਟਾਫ ਲਈ 50 ਪੀ.ਪੀ.ਈ (ਪਰਸਨਲ ਪ੍ਰੋਟੈਕਟਿਵ ਇਕਿਊਪਮੈਂਟਸ) ਕਿੱਟਾਂ ਐਸ.ਡੀ.ਐਮ. ਦਫਤਰ ਨੂੰ ਮੁਫਤ ਵਿਚ ਮੁਹੱਈਆ ਕਰਵਾਈਆਂ ਹਨ।
ਉਨ੍ਹਾਂ ਦੱਸਿਆ ਕਿ ਕੋਰੋੋਨਾ ਵਾਇਰਸ ਦਾ ਇਲਾਜ ਅਤੇ ਚੈਕਅਪ ਕਰਨ ਵਾਲੇ ਡਾਕਟਰ ਅਤੇ ਨਰਸਾਂ ਨੂੰ ਹਰ ਸਮੇਂ ਇਨਫੈਕਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ.ਇਸ ਲਈ ਇਨ੍ਹਾਂ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹ ਕਿੱਟਾਂ ਮੈਡੀਕਲ ਸਟਾਫ ਨੂੰ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕਿੱਟਾਂ ਹਨ ਜੋ ਕੋਰੋਨਾ ਪੋਜ਼ਟਿਵ ਮਰੀਜ਼ ਦਾ ਚੈਕਅਪ ਕਰਨ ਵਾਲੇ ਡਾਕਟਰ ਅਤੇ ਨਰਸਾਂ ਪਹਿਨਦੇ ਹਨ। ਇਸ ਮੌੌਕੇ ਫੈਸ਼ਨ ਕ੍ਰੀਏਟਰ ਦੇ ਪ੍ਰੋਪਰਾਇਟਰ ਸ੍ਰੀ ਮੁਹੰਮਦ ਅਮਾਰ ਨੇ ਦੱਸਿਆ ਕਿ ਇਹ ਕਿੱਟਾਂ ਸਿਹਤ ਵਿਭਾਗ ਦੇ ਮਾਪਦੰਡਾਂ ਦੀ ਪਾਲਣਾ ਕਰਦਿਆਂ 65 ਜੀ.ਐਸ.ਐਮ. ਮੋਟੇ ਕੱਪੜੇ ਨਾਲ ਤਿਆਰ ਕੀਤੀਆਂ ਗਈਆਂ ਹਨ ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਮੌੌਕੇ ਪਾਂਥੇ ਨੇ ਫੈਸ਼ਨ ਕ੍ਰੀਏਟਰ ਦੇ ਪ੍ਰੋਪਰਾਟਿਰ ਸ੍ਰੀ ਮੁਹੰਮਦ ਅਮਾਰ ਦਾ ਵਿਸ਼ੇਸ਼ ਤੌੌਰ ਤੇ ਧੰਨਵਾਦ ਕੀਤਾ।