← ਪਿਛੇ ਪਰਤੋ
ਨਾਗਰਿਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਅਸ਼ੋਕ ਵਰਮਾ ਬੰਠਿਡਾ, 06 ਅਪ੍ਰੈਲ 2020: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਅੱਜ ਇਕ ਵਿਸੇਸ਼ ਹੁਕਮ ਜਾਰੀ ਕਰਕੇ ਬਠਿੰਡਾ ਦੇ ਐਸ.ਐਸ.ਡੀ. ਸੀਨਿਅਰ ਸੈਕੰਡਰੀ ਸਕੂਲ, ਨੇੜੇ ਗੋਲ ਡਿੱਗੀ, ਬਠਿੰਡਾ ਨੂੰ ਓਪਨ ਜ਼ੇਲ ਐਲਾਣਿਆ ਗਿਆ ਹੈ ਤਾਂ ਜੋ ਕਰਫਿਊ ਤੋੜਨ ਵਾਲੇ ਲੋਕਾਂ ਨੂੰ ਇੱਥੇ ਰੱਖਿਆ ਜਾ ਸਕੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰਫਿਊ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਲਗਾਇਆ ਗਿਆ ਹੈ ਅਤੇ ਸਾਰੇ ਲੋਕ ਇਸ ਦਾ ਸਖ਼ਤੀ ਨਾਲ ਪਾਲਣ ਕਰਨ। ਉਨਾਂ ਨੇ ਕਿਹਾ ਕਿ ਕਰੋਨਾ ਦੇ ਖਤਰੇ ਤੋਂ ਬਚਾਓ ਦਾ ਇਕੋ ਤਰੀਕੇ ਘਰ ਰਹਿਣਾ ਹੈ ਅਤੇ ਲੋਕ ਪ੍ਰਸ਼ਾਸਨ ਦੀ ਅਪੀਲ ਨੂੰ ਮੰਨਦੇ ਹੋਏ ਘਰਾਂ ਦੇ ਅੰਦਰ ਹੀ ਰਹਿਣ।
Total Responses : 267