ਅਸ਼ੋਕ ਵਰਮਾ
ਬਠਿੰਡਾ, 29 ਜੂਨ 2020: ਬਠਿੰਡਾ ਰਿਫਾਇਨਰੀ ਦੀ ਐਚਪੀਸੀਐਲ-ਮਿੱਤਲ ਫਾਉਂਡੇਸ਼ਨ (ਐਚਐਮਐਫ) ਨੇ ਪਿੰਡ ਸੇਖੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਇੰਸ ਬਲਾਕ ਦੀ ਨਵੀਂ ਬਣਾਈ ਇਮਾਰਤ ਸਕੂਲ ਪ੍ਰਬੰਧਕਾਂ ਹਵਾਲੇ ਕੀਤੀ ਹੈ। ਰਿਫਾਇਨਰੀ ਦੇ ਬੁਲਾਰੇ ਨੇ ਦੱਸਿਆ ਕਿ ਅਸਲ ’ਚ ਪਿੰਡ ਸੇਖੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਇੰਸ ਬਲਾਕ ਦੇ ਨਿਰਮਾਣ ਲਈ ਸਹਾਇਤਾ ਦੀ ਲੋੜ ਸੀ। ਪੰੰਚਾਇਤ ਅਤੇ ਸਕੂਲ ਅਧਿਕਾਰੀਆਂ ਵੱਲੋਂ ਕੀਤੀ ਅਪੀਲ ਤੇ ਕਾਰਵਾਈ ਕਰਦਿਆਂ ਨਵਾਂ ਸਾਇੰਸ ਵਿੰਗ ਜਿਸ ਵਿਚ ਕੁੱਲ ਪੰਜ ਕਮਰੇ ਜਿਸ ’ਚ 3 ਪ੍ਰਯੋਗਸ਼ਾਲਾ ਤੇ 2 ਕਲਾਸ ਰੂਮ ਅਤੇ ਇੱਕ ਲੜਕਿਆਂ ਲਈ ਫਲੱਸ਼ ਆਦਿ ਐਚਪੀਸੀਐਲ-ਮਿੱਤਲ ਫਾਉਂਡੇਸ਼ਨ ਨੇ ਬਣਾਇਆ ਹੈ। ਇਸ ਦਾ ਉਦਘਾਟਨ ਸਕੂਲ ਦੇ ਪਿ੍ਰੰਸੀਪਲ, ਪੰਚਾਇਤ ਦੇ ਨੁਮਾਇੰਦਿਆਂ, ਅਧਿਆਪਕਾਂ ਅਤੇ ਫਾਊਂਡੇਸ਼ਨ ਦੀ ਸਮਾਜਸੇਵੀ ਕਾਰਜਾਂ ਵਾਲੀ ਟੀਮ ਦੀ ਹਾਜਰੀ ਵਿੱਚ ਕਰਕੇ ਜੀਐਮ-ਐਚਐਲ ਵੱਲੋਂ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ। ਬੁਲਾਰੇ ਨੇ ਦੱਸਿਆ ਕਿ ਸਾਇੰਸ ਵਿੰਗ ਬਣਨ ਨਾਲ ਵਿਦਿਆਰਥੀਆਂ ਨੂੰ ਚੰਗੇ ਤਰੀਕੇ ਨਾਂਲ ਪੜਾਈ ਕਰਵਾਈ ਜਾ ਸਕੇਗੀ।
ਬੁਲਾਰੇ ਨੇ ਦੱਸਿਆ ਕਿ ਫਾਊਂਡੇਸ਼ਨ ਲਈ ਸਿੱਖਿਆ ਪਹਿਲ ਵਾਲਾ ਖੇਤਰ ਹੈ ਜਿਸ ਲਈ ਆਸ ਪਾਸ ਦੇ 27 ਪਿੰਡਾਂ ਦੇ 53 ਸਰਕਾਰੀ ਸਕੂਲਾਂ ਵਿਚ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਹਾਇਤਾ ’ਚ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਤੋਂ ਲੈ ਕੇ ਮੁਫਤ ਵਰਦੀਆਂ, ਸਟੇਸ਼ਨਰੀ, ਪੀਣ ਵਾਲੇ ਪਾਣੀ ਦੀ ਸਹੂਲਤ, ਲਾਇਬ੍ਰੇਰੀਆਂ ਸਥਾਪਤ ਕਰਨੇ , ਸਾਈਕਲ ਮੁਹੱੲਂਆ ਕਰਵਾਉਣੇ ਅਤੇ ਵਜੀਫੇ ਦਿੱਤੇ ਜਾਂਦੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਵਧਾਇਆ ਜਾ ਸਕੇ। ਉਨਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੁਧਾਰ ਵੀ ਆਇਆ ਹੈ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਚਲਾਈਆਂ ਜਾ ਰਹੀਆਂ ਸੀਐਸਆਰ ਗਤੀਵਿਧੀਆਂ ਤਹਿਤ ਭਵਿੱਖ ’ਚ ਵੀ ਸਰਕਾਰੀ ਸਕੂਲਾਂ ਦੀ ਸਹਾਇਤਾ ਲਈ ਚਲਾਇਆ ਜਾ ਰਿਹਾ ਪ੍ਰੋਗਰਾਮ ਜਾਰੀ ਰੱਖਿਆ ਜਾਏਗਾ।