← ਪਿਛੇ ਪਰਤੋ
3 ਦੀ ਰਿਪੋਰਟ ਬਕਾਇਆ ਅਸ਼ੋਕ ਵਰਮਾ ਬਠਿੰਡਾ, 20 ਅਪ੍ਰੈਲ 2020: ਬਠਿੰਡਾ ਜ਼ਿਲੇ ਤੋਂ ਕਰੋਨਾ ਵਾਇਰਸ ਦੀ ਪੜਤਾਲ ਲਈ ਭੇਜੇ ਸੈਂਪਲਾਂ ਵਿਚੋਂ 14 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਤੋਂ ਹੁਣ ਤੱਕ 130 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਇਸ ਤੋਂ ਬਿਨਾਂ ਐਤਵਾਰ ਨੂੰ ਲਏ ਗਏ 3 ਨਮੂਨਿਆਂ ਦੀ ਰਿਪੋਟ ਆਉਣੀ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਰਫਿਊ ਦਾ ਪਾਲਣ ਕਰਨ। ਉਨਾਂ ਨੇ ਮੁੜ ਦੁਹਰਾਇਆ ਕਿ ਬਠਿੰਡਾ ਜ਼ਿਲੇ ਵਿਚ ਕਰਫਿਊ ਵਿਚ ਫਿਲਹਾਲ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਕਿਹਾ ਕਿ ਕੋਵਿਡ 19 ਬਿਮਾਰੀ ਆਪਸੀ ਮੇਲਜੋਲ ਨਾਲ ਫੈਲਦੀ ਹੈ ਇਸ ਲਈ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਆਪਣੇ ਹੱਥ ਵਾਰ ਵਾਰ ਸਾਬਣ ਨਾਲ ਧੋਵੋ, ਇਕ ਦੂਜੇ ਤੋਂ ਘੱਟੋ ਘੱਟ 2 ਮੀਟਰ ਦੂਰ ਰਹੋ। ਉਨਾਂ ਨੇ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਰੱਖ ਕੇ ਅਸੀਂ ਅਸਾਨੀ ਨਾਲ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
Total Responses : 267