← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 29 ਜੂਨ 2020: ਬਠਿੰਡਾ ’ਚ ਗਰਮੀ ਮੁੜ ਤੋਂ ਕਹਿਰ ਵਰਤਾਉਣ ਲੱਗੀ ਹੈ। ਅੱਜ ਗਰਮ ਹੋਏ ਮੌਸਮ ਦੇ ਨਤੀਜੇ ਵਜੋਂ ਇੱਕ ਬੇਸਹਾਰਾ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਇੱਕ ਦੇ ਬੇਹੋਸ਼ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹਰਾ ਜਨ ਸੇਵਾ ਦੇ ਵਲੰਟੀਅਰਾਂ ਨੂੰ ਸਥਾਨਕ ਮਾਲ ਗੁਦਾਮ ਰੋਡ ‘ਤੇ ਇੱਕ ਵਿਅਕਤੀ ਗਰਮੀ ਕਾਰਨ ਡਿੱਗਣ ਦੀ ਸੂਚਨਾ ਮਲੀ ਸੀ। ਜਦੋਂ ਸਹਾਰਾ ਵਰਕਰ ਵਿੱਕੀ ਕੁਮਾਰ ਅਤੇ ਰਾਜਿੰਦਰ ਕੁਮਾਰ ਮੌਕੇ ਤੇ ਗਏ ਤਾਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ । ਸਹਾਰਾ ਜਨ ਸੇਵਾ ਦੇ ਗੌਤਮ ਗੋਇਲ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ । ਉਨਾਂ ਦੱਸਿਆ ਕਿ ਵਲੰਟੀਅਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕ ਪਿਛਲੇ ਲੰਮੇ ਸਮੇਂ ਤੋਂ ਬੇਸਹਾਰਾ ਵਜੋਂ ਮਾਲ ਗੋਦਾਮ ਦੇ ਫੁੱਟਪਾਥ ਤੇ ਰਹਿੰਦਾ ਸੀ। ਉਨਾਂ ਦੱਸਿਆ ਕਿ ਡਾਕਟਰਾਂ ਨੈ ਦੱਸਿਆ ਕਿ ਉਸ ਦੀ ਮੌਤ ਗਰਮੀ ਕਾਰਨ ਹੋਈ ਜਾਪਦੀ ਹੈ। ਮਿ੍ਰਤਕ ਪਿਛਲੇ ਕਈ ਸਾਲਾਂ ਤੋਂ ਬੇਸਹਾਰਾ ਸੀ। ਉਨਾਂ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ’ਚ ਸੁਰੱਖਿਅਤ ਰੱਖ ਕੇ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸੇ ਤਰਾਂ ਹੀ ਬਠਿੰਡਾ ਮਾਨਸਾ ਰੋਡ ‘ਤੇ ਪੁਲਿਸ ਲਾਈਨ ਦੇ ਨਜਦੀਕ ਪੈਦਲ ਜਾ ਰਹੇ ਇੱਕ ਵਿਅਕਤੀ ਦੇ ਅਚਾਨਕ ਡਿੱਗਣ ਸਬੰਧੀ ਸਹਾਰਾ ਨੂੰ ਸੂਚਨਾ ਮਿਲੀ ਸੀ। ਸਹਾਰਾ ਜਨ ਸੇਵਾ ਦੀ ਹਾਈਵੇਅ ਐਂਬੂਲੈਂਸ ਸੇਵਾ ਟੀਮ ਹਰਬੰਸ ਸਿੰਘ ਨੇ ਬੇਹੋਸ਼ ਵਿਅਕਤੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਅਤੇ ਮੁਢਲੀ ਸਹਾਇਤਾ ਦਿਵਾਈ ਹੈ। ਸ ਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਭਾਂਵੇਂ ਦੋ ਤਿੰਨ ਦਿਨ ਪਹਿਲਾਂ ਬਾਰਸ਼ ਅਤੇ ਤੇਜ ਹਵਾਵਾਂ ਚੱਲਣ ਕਾਰਨ ਮਹਾਂਨਗਰ ਬਠਿੰਡਾ ’ਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਸੀ ਪਰ ਗਰਮੀ ਦੇ ਤੇਜੀ ਫੜਨ ਨਾਲ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨਾਂ ਦੱਸਿਆ ਕਿ ਬਹਾਰਾ ਵੱਲੋਂ ਠੰਢੇ ਪਾਣੀ ਅਤੇ ਸਹਾਇਤਾ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਦੁਬਾਰਾ ਗਰਮ ਹੋਏ ਮੌਸਮ ਨੂੰ ਦੇਖਦਿਆਂ ਬਹਾਰ ਦੀਆਂ ਐਂਬੂਲੈਂਸ ਵਾਲੀ ਟੀਮਾਂ ਨੂੰ ਵਿਸ਼ੇਸ਼ ਚੌਕਸ ਕੀਤਾ ਗਿਆ ਹੈ ਤਾਂ ਜੋ ਜਰੂਰਤ ਪੈਣ ਤੇ ਘੱਟ ਤੋਂ ਘੱਟ ਸਮੇਂ ’ਚ ਮੌਕੇ ਤੇ ਪਹੁੰਚਿਆ ਜਾ ਸਕੇ।
Total Responses : 267