← ਪਿਛੇ ਪਰਤੋ
ਕੋਵਿਡ-19 ਸੰਕਟ ਦੇ ਮੱਦੇਨਜ਼ਰ ਨਵੇਂ ਕੈਦੀ ਸਿਰਫ ਬਰਨਾਲਾ ਤੇ ਪੱਟੀ ਜੇਲ ਹੀ ਭੇਜੇ ਜਾਣਗੇ: ਸੁਖਜਿੰਦਰ ਸਿਘ ਰੰਧਾਵਾ ਬਰਨਾਲਾ ਜੇਲ ਦੇ 100 ਕੈਦੀ ਨਵੀਂ ਜੇਲ ਨਾਭਾ ਤੇ 202 ਕੈਦੀ ਜ਼ਿਲਾ ਜੇਲ ਬਠਿੰਡਾ ਭੇਜੇ ਪੱਟੀ ਸਬ ਜੇਲ ਦੇ110 ਕੈਦੀ ਜ਼ਿਲਾ ਜੇਲ ਸ੍ਰੀ ਮੁਕਤਸਰ ਸਾਹਿਬ ਤਬਦੀਲ ਕੀਤੇ ਚੰਡੀਗੜ, 16 ਅਪਰੈਲ 2020: ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ•ਾਂ ਵਿੱਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ•ਾਂ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ.ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ•ਾਂ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ•ਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀ ਨਵਾਂ ਕੈਦੀ ਏਕਾਂਤਵਾਸ ਐਲਾਨੀਆਂ ਇਨ•ਾਂ ਦੋਵਾਂ ਜੇਲ•ਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਨ•ਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲ•ਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ। ਜੇਲ• ਮੰਤਰੀ ਸ. ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਬਰਨਾਲਾ ਜੇਲ• ਦੇ 100 ਕੈਦੀ ਨਵੀਂ ਜੇਲ• ਨਾਭਾ ਤੇ 202 ਕੈਦੀ ਜ਼ਿਲਾ ਜੇਲ• ਬਠਿੰਡਾ ਅਤੇ ਪੱਟੀ ਸਬ ਜੇਲ• ਦੇ 110 ਕੈਦੀ ਜ਼ਿਲਾ ਜੇਲ• ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ। ਉਨ•ਾਂ ਕਿਹਾ ਕਿ ਇਨ•ਾਂ 412 ਕੈਦੀਆਂ ਨੂੰ ਚੈਕਅੱਪ ਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ•ਾਂ ਨੂੰ ਛੱਡ ਕੇ ਕਿਸੇ ਹੋਰ ਜੇਲ• ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂ ਬਰਨਾਲਾ ਤੇ ਪੱਟੀ ਜੇਲ• ਵਿੱਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ•ਾਂ ਜਾਂਚ ਕਰ ਕੇ ਭੇਜਿਆ ਜਾਵੇਗਾ।
Total Responses : 267