ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2020 - ਡਾਇਰੈਕਟਰ ਸੋਸ਼ਲ ਸਕਿਊਰਟੀ ਐਂਡ ਚਾਈਲਡ ਡਿਵੈਲਪਮੈਂਟ ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਪੀ.ਐਚ.ਸੀ ਜੰਡ ਸਾਹਿਬ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਬਲਾਕ ਦੀਆਂ 196 ਆਂਗਣਵਾੜੀ ਵਰਕਰਾਂ ਤੇ 147 ਹੈਲਪਰਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਗਈ।
ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਨੇ ਦੱਸਿਆ ਕਿ ਬਲਾਕ ਦੇ ਸੀ.ਡੀ.ਪੀ.ਓ ਨਾਲ ਰਾਬਤਾ ਕਾਇਮ ਕਰਕੇ ਪਿੰਡ ਅਤੇ ਸਿਹਤ ਸੰਸਥਾ ਮੁਤਾਬਕ ਮੈਡੀਕਲ ਅਫਸਰ,ਸੀ.ਐਚ.ਓ ਅਤੇ ਏ.ਐਨ.ਐਮ ਨੂੰ ਆਪਸੀ ਤਾਲਮੇਲ ਨਾਲ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਮੈਡੀਕਲ ਸਕਰੀਨਿੰਗ ਕਰਨ ਦੀ ਡਿਊਟੀ ਲਗਾਈ ਸੀ ਅਤੇ ਹਦਾਇਤ ਕੀਤੀ ਗਈ ਸੀ ਕੋਈ ਵੀ ਇਸ ਸਕਰੀਨਿੰਗ ਤੋਂ ਵਾਂਝਾ ਨਾ ਰਹੇ।ਸਕਰੀਨਿੰਗ ਦੌਰਾਨ ਖੰਘ,ਜ਼ੁਕਾਮ ਜਾਂ ਫਲੂ ਵਰਗੇ ਲੱਛਣ ਹੋਣ ਤੇ ਜੇ ਲਗਦਾ ਹੈ ਕਿ ਸੈਂਪਲ ਭੇਜਣਾ ਹੈ ਤਾਂ ਉਸਨੂੰ ਤੁਰੰਤ ਹੀ ਨੇੜੇ ਦੇ ਫਲੂ ਕਾਰਨਰ ਵਿਖੇ ਭੇਜਿਆ ਜਾਵੇ।ਸਕਰੀਨਿੰਗ ਦੀ ਰਿਪੋਰਟ ਭੇਜਣ,ਨਿਗਰਾਨੀ ਤੇ ਸਹਿਯੋਗ ਲਈ ਮਾਸ ਮੀਡੀਆ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ ਦੀ ਡਿਊਟੀ ਲਗਾਈ ਗਈ ਸੀ।
ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਬਲਾਕ ਦੇ ਹੈਲਥ ਸੁਪਰਵਾਈਜ਼ਰਾਂ ਤੋਂ ਪ੍ਰਾਪਤ ਹੋਈਆਂ ਅੰਕੜਿਆਂ ਮੁਤਾਬਕ ਬਲਾਕ ਦੀ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਗਈ ਹੈ, ਬਲਾਕ ਦੀਆਂ 196 ਆਂਗਣਵਾੜੀ ਵਰਕਰਾਂ ਤੇ 147 ਹੈਲਪਰਾਂ ਦੀ ਮੈਡੀਕਲ ਸਕਰੀਨਿੰਗ ਮੁਕੰਮਲ ਕਰ ਦਿੱਤੀ ਗਈ ਹੈ ਅਤੇ ਇਸ ਸਕਰੀਨਿੰਗ ਦੌਰਾਨ ਕੋਈ ਵੀ ਕੋਵਿਡ-19 ਦਾ ਲੱਛਣ ਕਿਸੇ ਵੀ ਵਰਕਰ ਜਾਂ ਹੈਲਪਰ ਵਿੱਚ ਨਹੀ ਪਾਇਆ ਗਿਆ।ਉਨਾਂ ਅਪੀਲ ਕੀਤੀ ਕਿ ਜੇ ਬਲਾਕ ਅਧੀਨ ਕੋਈ ਵੀ ਆਂਗਣਵਾੜੀ ਸਟਾਫ ਮੈਡੀਕਲ ਸਕਰੀਨਿੰਗ ਤੋਂ ਰਹਿ ਗਿਆ ਹੋਵੇ ਉਹ ਆਪਣੇ ਨੇੜੇ ਦੇ ਸਬ-ਸੈਂਟਰ ਸਟਾਫ ਨਾਲ ਸੰਪਰਕ ਕਰ ਸਕਦਾ ਹੈ।