ਹਰੀਸ਼ ਕਾਲੜਾ
ਰੂਪਨਗਰ, 02 ਅਪ੍ਰੈਲ 2020 - ਸ਼੍ਰੀਮਤੀ ਸੋਨਾਲੀ ਗਿਰਿ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਜ਼ਿਲ੍ਹੇ ਵਿਂਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਉਪਰੰਤ ਪੈਟਰੋਲ/ਡੀਜ਼ਲ ਦੀ ਸਹੂਲਤਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਵਿੱਚਕਾਰ ਬਲਾਕ ਪੱਧਰ ਤੇ ਹਾਈਵੇਅ ਉੱਤੇ ਸਥਿਤ 17 ਅਤੇ ਹਾਈਵੇਅ ਤੋਂ ਦੂਰੀ ਉੱਤੇ ਸਥਿਤ 08 ਕੁੱਲ 25 ਪੈਟਰੋਲ/ਡੀਜ਼ਲ ਪੰਪ ਨੂੰ ਛੋਟ ਦਿੱਤੀ ਹੈ।
ਜਿਨ੍ਹਾਂ ਵਿੱਚ ਬਲਾਕ ਨੰਗਲ ਸਥਿਤ ਚੌਧਰੀ ਫੀਊਲ , ਐਚ.ਪੀ. ਸੈਂਟਰ ਦਰੌਲੀ , ਭਾਖੜਾ ਸਰਵਿਸ ਸਟੇਸ਼ਨ ਨੰਗਲ, ਹਰੀ ਚੰਦ ਸੰਤ ਦਾਸ ਨੰਗਲ ਅਤੇ ਸਾਰੋਵਾ ਐਚ.ਪੀ. ਸੈਂਟਰ ਭਲਾਣ , ਬਲਾਕ ਆਨੰਦਪੁਰ ਸਾਹਿਬ ਵਿਖੇ ਸਥਿਤ ਜੈ ਦੁਰਗਾ ਫੀਲਿੰਗ ਸਟੇਸ਼ਨ , ਗੁਰੂ ਤੇਗ ਬਹਾਦਰ ਫਿਲਿੰਗ ਸ਼ਟੇਸ਼ਨ, ਰਾਮ ਲਾਲ ਆਨੰਦ ਐਂਡ ਸਨਜ਼ , ਬਲਾਕ ਰੂਪਨਗਰ ਵਿਖੇ ਸਥਿਤ ਜੈ ਅੰਬੇ ਫੀਲਿੰਗ ਸਟੇਸ਼ਨ ਭਰਤਗੜ, ਜ਼ਿੰਮੀਦਾਰਾਂ ਫੀਲਿੰਗ ਸਟੇਸ਼ਨ ਘਨੌਲੀ , ਵੀਕਰਮ ਐਚ.ਪੀ. ਸੈਂਟਰ ਖੁਆਸਪੁਰਾ , ਹਰੀ ਚੰਦ ਸੰਤ ਦਾਸ ਰੋਪੜ, ਦਿਲਜੀਤ ਐਂਡ ਕੋਅ. ਰੋਪੜ, ਬੀ.ਪੀ. ਚੱਕਲਾ, ਦਿਲਜੀਤ ਐਂਡ ਕੋਅ ਭਾਗੋਮਾਜਰਾ , ਜੀ.ਪੀ. ਫੀਲਿੰਗ ਸਟੇਸ਼ਨ ਮੀਆਂਪੁਰ ਅਤੇ ਜ਼ੋਤੀ ਐਚ.ਪੀ. ਸੈਂਟਰ ਮੀਆਂਪੁਰ , ਬਲਾਕ ਮੋਰਿੰਡਾ ਵਿਖੇ ਸਥਿਤ ਦਸ਼ਮੇਸ਼ ਫੀਲਿੰਗ ਸਟੇਸ਼ਨ, ਭੰਗੂ ਫੀਲਿੰਗ ਸਟੇਸ਼ਨ , ਇਕਬਾਲ ਫੀਲਿੰਗ ਸਟੇਸ਼ਨ, ਸੋਹੀ ਫੀਲਿੰਗ ਸਟੇਸ਼ਨ ਅਤੇ ਰਮਨ ਫੀਲਿੰਗ ਸਟੇਸ਼ਨ , ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਸਥਿਤ ਗਰਚਾ ਫਿਲਿੰਗ ਸਟੇਸ਼ਨ , ਲੱਖੇਵਾਲ ਫਿਲਿੰਗ ਸਟੇਸ਼ਨ ਬੇਲਾ ਅਤੇ ਬਲਾਕ ਨੂਰਪੁਰ ਬੇਦੀ ਵਿਖੇ ਜੈਦੀਪ ਇਲੈਕਟ੍ਰਿਕ ਇੰਡੀਆ ਮੌਜੂਦ ਹਨ।