ਫਿਰੋਜ਼ਪੁਰ 28 ਅਪ੍ਰੈਲ 2020 : ਟੀਮ ਐਨ. ਜੀ. ਊ. ਹੈਲਪਿੰਗ ਹੈਂਡਜ ਫਿਰੋਜਪੁਰ ਸੰਸਥਾਂ ਵੱਲੋ ਕਰੌਨਾ ਮਹਾਂਮਾਰੀ ਦੇ ਚੱਲਦੇ ਬਲੱਡ ਬੈਂਕ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਖ਼ੂਨ ਦੀ ਕਮੀ ਨੂੰ ਦੇਖਦੇ ਹੋਏ ਦੂਸਰੇ ਦਿਨ ਵੀ ਖ਼ੂਨਦਾਨ ਕਰਵਾਇਆ ਗਿਆ।
ਸਹਾਇਕ ਕਮਿਸ਼ਨਰ (ਜਨਰਲ) ਕੰਵਰਜੀਤ ਸਿੰਘ ਨੇ ਹੈਲਪਿੰਗ ਹੈਂਡਜ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਜੋ ਪ੍ਰਸ਼ਾਸਨ ਵੱਲੋਂ ਕੀਤੀ ਅਪੀਲ ਤੇ ਇਨ੍ਹਾਂ ਨੌਜਵਾਨਾਂ ਵੱਲੋਂ ਦੋ ਦਿਨਾਂ ਵਿਚ ਬਲੱਡ ਬੈਂਕ ਨੂੰ 35 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ। ਉਨ੍ਹਾਂ ਹੋਰਨਾ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਕਿਹਾ।
ਐਨਜੀਓ ਦੇ ਫਾਂਊਡਰ ਨਿਤਿਨ ਜੇਤਲੀ ਨੇ ਦੱਸਿਆ ਕੀ ਫਿਰੋਜਪੁਰ ਵਿੱਚ ਕਿਸੇ ਵੀ ਮਰੀਜ਼ ਨੂੰ ਖ਼ੂਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਪੈਣ ਤੇ ਟੀਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੀਮ ਵੱਲੋ ਫਿਰੋਜਪੁਰ ਵਿੱਚ ਸਮੇਂ ਸਮੇਂ ਤੇ ਖ਼ੂਨਦਾਨ ਕੈਂਪ, ਲੰਗਰ ਤੇ ਰਾਸ਼ਨ ਸੇਵਾ, ਅਵਾਰਾ ਜ਼ਖਮੀ ਜਾਣਵਰਾ ਦਾ ਇਲਾਜ਼, ਜ਼ਰੂਰਤਮੰਦ ਮਰੀਜਾ ਦਾ ਇਲਾਜ਼, ਕੀੜੇ ਪਏ ਲਵਾਰਿਸ਼ ਮਰੀਜ਼ਾ ਦਾ ਇਲਾਜ਼, ਜ਼ਰੂਰਤਮੰਦ ਬੱਚਿਆ ਦੀ ਪੜਾਈ ਵਿੱਚ ਮਦਦ, ਕੋਰੋਨਾ ਲੋਕਡਾਉਣ ਵਿੱਚ ਜ਼ਰੂਰਤਮੰਦਾ ਅਤੇ ਜ਼ਰੂਰਤਮੰਦਾ ਨੂੰ ਘਰ ਬਣਾੳੱਣ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਚੇਤਨ ਰਾਣਾ, ਯੋਗੇਸ਼, ਬੰਟੀ, ਕਰਨ ਸ਼ਰਮਾ ਆਦਿ ਮਾਜੂਦ ਸਨ।