ਐਸ ਏ ਐਸ ਨਗਰ, 06 ਅਪ੍ਰੈਲ 2020:
ਜ਼ਿਲ੍ਹਾ ਐਸ.ਏ.ਐਸ ਨਗਰ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਨੂੰ ਆਪਣੀ ਫਸਲ ਦੀ ਸਾਂਭ-ਸੰਭਾਲ, ਖਾਦਾਂ, ਦਵਾਈਆਂ ਅਤੇ ਮੰਡੀਕਰਣ ਆਦਿ ਦੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਡਿਪਟੀ ਡਾਇਰੈਕਟਰ ਬਾਗਬਾਨੀ ,ਐਸ.ਏ.ਐਸ ਨਗਰ ਮੁਖਤਿਆਰ ਸਿੰਘ ਨੇ ਆਪਣੇ ਅਧਿਕਾਰੀਆਂ ਨੂੰ ਇਸ ਬੰਦੋਬਸਤ ਲਈ ਕਿਸਾਨਾਂ ਦੀ ਮਦਦ ਕਰਨ ਵਾਸਤੇ ਹਦਾਇਤ ਕਰਦੇ ਹੋਏ ਕੰਟਰੋਲ ਰੂਮ ਸਥਾਪਤ ਕੀਤਾ ਹੈ।
ਇਸ ਸਦਕਾ ਕਿਸਾਨ ਹੁਣ ਫੋਨ 'ਤੇ ਹੀ ਇਹਨਾਂ ਅਧਿਕਾਰੀਆਂ ਦੀ ਮਾਹਿਰ ਰਾਏ ਲੈਣ ਤੋ ਇਲਾਵਾ ਵਿਭਾਗ ਵੱਲੋਂ ਦਿੱਤੀ ਜਾਂਦੀ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਲਈ ਬਤੌਰ ਡਿਪਟੀ ਡਾਇਰੈਕਟਰ ਉਹਨਾਂ ਦਾ ਨੰਬਰ 75080-18873 ਹਰ ਵੇਲੇ ਕਿਸਾਨਾਂ ਦੀ ਸੇਵਾ ਲਈ ਹਾਜਰ ਹੈ। ਇਸ ਤੋਂ ਇਲਾਵਾ ਕੁਰਾਲੀ ਬਲਾਕ ਦੇ ਕਿਸਾਨ ਸ੍ਰੀ ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 75080-18899, ਡੇਰਾਬੱਸੀ ਬਲਾਕ ਦੇ ਕਿਸਾਨ ਸ੍ਰੀ ਜਸਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 95929-00005 ਅਤੇ ਖਰੜ ਬਲਾਕ ਦੇ ਕਿਸਾਨ ਸ੍ਰੀਮਤੀ ਵੈਸ਼ਾਲੀ ਬਾਗਬਾਨੀ ਵਿਕਾਸ ਅਫਸਰ ਦੇ ਮੋਬਾਈਲ ਨੰਬਰ 98722-44851 'ਤੇ ਸੰਪਰਕ ਕਰਕੇ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ।