← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
ਮਮਦੋਟ, 29 ਮਾਰਚ 2020 - ਦੇਸ਼ ਇਸ ਵੇਲੇ ਕੁਦਰਤੀ ਕਰੋਪੀ ਕੋਰੋਨਾ ਵਾਇਰਸ ਨਾਂਅ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਜਿਸ ਦੇ ਕਾਰਨ ਸਰਕਾਰ ਵਲੋਂ ਪੂਰੇ ਭਾਰਤ ਵਿੱਚ ਲਾਕਡਾਉਨ ਕੀਤਾ ਹੋਇਆ ਹੈ। ਇਸ ਦੌਰਾਨ ਲੋਕ ਘਰਾਂ ਵਿੱਚ ਨਜਰਬੰਦ ਹਨ। ਇਸ ਤਨਾਅ ਭਰੇ ਮਹੌਲ ਅਤੇ ਤਾਲਾਬੰਦੀ ਹੋਣ ਕਰਕੇ ਰਾਸ਼ਣ ਆਦਿ ਨਾ ਮਿਲਣ ਕਰਕੇ ਲਾਚਾਰ ਲੋਕਾਂ ਦੀ ਮਦਦ ਲਈ ਇਸ ਸੰਕਟ ਦੀ ਘੜੀ ਦੌਰਾਨ ਲੋਕਾਂ ਨੂੰ ਲੰਗਰ ਦੀ ਸੇਵਾ ਪ੍ਰਦਾਨ ਕਰਨ ਲਈ ਬਾਬਾ ਬੁੱਢਾ ਲੰਗਰ ਕਮੇਟੀ ਮਮਦੋਟ ਦੇ ਨੌਜ਼ਵਾਨ ਮੋਢੇ ਨਾਲ ਮੋਢਾ ਲਾ ਕੇ ਨਿਰੰਤਰ ਸੇਵਾ ਕਰ ਰਹੇ ਹਨ। ਜਿਸ ਰਾਹੀਂ ਲੋੜਵੰਦਾਂ ਦੇ ਘਰਾਂ ਵਿੱਚ ਲੰਗਰ ਤੇ ਰਾਸ਼ਨ ਵੰਡਿਆ ਗਿਆ ਦੱਸਿਆ ਜਾਂਦਾ ਹੈ ਕਿ ਇਹ ਕਮੇਟੀ ਕਈ ਸਾਲਾਂ ਤੋਂ ਇਲਾਕੇ ਵਿਚ ਲੰਗਰਾਂ ਦੀ ਸੇਵਾ ਨਿਭਾ ਰਹੀ ਹੈ ਸਮੂਹ ਕਮੇਟੀ ਦੇ ਨੌਜਵਾਨਾਂ ਵੱਲੋਂ ਅੱਜ ਵੀ ਉਸੇ ਲੜੀ ਤਹਿਤ ਗਰੀਬ ਝੁੱਗੀ ਝੌਂਪੜੀ ਵਿੱਚ ਰਹਿ ਰਹੇ ਲੋਕਾਂ ਲਈ ਲੰਗਰ ਤਿਆਰ ਕਰਕੇ ਵਰਤਾਇਆ ਗਿਆ ਤੇ ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਧੰਨਵਾਦ ਕੀਤਾ ਅਤੇ ਹੋਰ ਵੀ ਸਮਾਜਿਕ ਸੰਸਥਾਵਾਂ ਨੂੰ ਲੋੜਵੰਦਾਂ ਅਤੇ ਗਰੀਬ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
Total Responses : 267