ਅਸ਼ੋਕ ਵਰਮਾ
- ਮਾਨਸਾ ਪੁਲਿਸ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ
ਮਾਨਸਾ, 30 ਅਪ੍ਰੈਲ 2020 - ਬਾਰ ਐਸੋਸੀਏਸ਼ਨ ਦੇ ਸਭ ਤੋੋਂ ਸੀਨੀਅਰ ਮੈਂਬਰ ਸੀਨੀਅਰ ਐਡਵੋੋਕੇਟ ਅਸ਼ਵਨੀ ਕੁਮਾਰ ਸ਼ਰਮਾ ਦੇ 93ਵੇਂ ਜਨਮ ਦਿਨ ਨੂੰ ਇੱਕ ਯਾਦਗਾਰ ਵਿੱਚ ਤਬਦੀਲ ਕਰਨ ਬਦਲੇ ਮਾਨਸਾ ਦੇ ਵਕੀਲ ਭਾਈਚਾਰੇ ਨੇ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਜਿਲਾ ਪੁਲਸ ਨੂੰ ਰਾਹਤ ਫੰਡ ਲਈ 21 ਹਜਾਰ ਰੁਪਏ ਦਾ ਚੈਕ ਦੇਣ ਦੀ ਪੇਸ਼ਕਸ਼ ਕੀਤੀ ਸੀ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਬਾਰ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਇਸ ਰਾਸ਼ੀ ਦੀਆਂ ਰਾਸ਼ਨ ਕਿੱਟਾਂ ਕੰਟੋਨਮੈਂਟ ਜੋਨ ਬੁਢਲਾਡਾ ’ਚ ਵੰਡਣ ਲਈ ਆਖਿਆ ਸੀ। ਬਾਰ ਐਸੋਸੋਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਕੱਤਰ ਗੁਰਦਾਸ ਸਿੰਘ ਮਾਨ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕੀਤੀ ਅਪੀਲ ਦੇ ਅਧਾਰ ਤੇ ਹੁਣ ਇਹ ਰਾਸ਼ਨ ਕੰਟੋਨਮੈਂਟ ਜੋਨ ਬੁਢਲਾਡਾ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾਏਗਾ।
ਦੋਵਾਂ ਆਗੂਆਂ ਨੇ ਬਾਰ ਤਰਫੋਂ ਮਾਨਸਾ ਪੁਲਿਸ ਵੱਲੋੋਂ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਲਾਕਡਾਊਨ ਦੌੌਰਾਨ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਿੱਥੇ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਬਹਾਲ ਰੱਖਿਆ ਹੈ, ਉੱਥੇ ਹੀ ਬਜੁਰਗਾਂ, ਵਿਧਵਾਵਾਂ ਤੇ ਅੰਗਹੀਣ ਵਿਅਕਤੀਆਂ ਨੂੰ ਘਰ ਘਰ ਪੈਨਸ਼ਨਾਂ ਵੰੰਡਣ ਤੋਂ ਇਲਾਵਾ ਆਪਣੇ ਵੀ.ਪੀ.ਓ. ਰਾਹੀ ਪਹੁੰਚਾਈਆ ਗਈਆ ਹਨ, ਕਿਸਾਨਾਂ ਦੀਆ ਫਸਲਾਂ ਅਤੇ ਸਬਜੀਆਂ ਦੀ ਵਿੱਕਰੀ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਲੱਮ ਬਸਤੀਆ ਵਿੱਚ ਖੜੇ ਗੰਦੇ ਪਾਣੀ ਨੂੰ ਕਢਵਾਉਣਾ,ਰਾਸ਼ਨ ਵੰਡਣਾ ਜਰੂਰੀ ਸਮਾਨ ਪਹੁੰਚਾਉਣਾ, ਬੱਚਿਆਂ ਨੂੰ ਕਿਤਾਬਾਂ ਵੰਡਣੀਆਂ ਅਤੇ ਬੱਚਿਆਂ ਦੀ ਆਨਲਾਈਨ ਮੁਫਤ ਪੜਾਈ ਸ਼ੁਰੂ ਕਰਵਾਉਣਾ ਵੀ ਪੁਲਿਸ ਦੇ ਹਿੱਸੇ ਆਇਆ ਹੈ। ਵਕੀਲ ਆਗੂਆਂ ਨੇ ਕਿਸਾਨ ਯੂਨੀਅਨਾਂ ਦੇ ਸਹਿਯੋੋਗ ਨਾਲ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਪ੍ਰਦੂਸ਼ਣ-ਮੁਕਤ ਪਹਿਲਾ ਜਿਲਾ ਬਨਾਉਣ ਆਦਿ ਸਮਾਜਿਕ ਕਾਰਜਾਂ ਦੀ ਵੀ ਸਲਾਹੁਤਾ ਕੀਤੀ ਹੈ।
ਇਸ ਮੌਕੇ ਮਾਨਸਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਐਡਵੋਕੇਟ ਬਿਮਲਜੀਤ ਸਿੰਘ, ਕਿਸ਼ਨ ਗਰਗ, ਗੁਰਲਾਭ ਸਿੰਘ ਮਾਹਲ, ਕੇ.ਐਸ. ਮਠਾਰੂ, ਸੁਖਜਿੰਦਰ ਸਿੰਘ ਔੌਲਖ, ਸ ਸੰਜੀਵ ਕੁਮਾਰ ਸਿੰਗਲਾ (ਲਾਲਾ), ਗੁਰਨੀਸ਼ ਸਿੰਘ ਮਾਨਸਾਹੀਆ, ਕਮਲਪ੍ਰੀਤ ਸਿੰਘ ਅਤੇ ਐਡਵੋਕੇਟ ਅਵਿਨੰਦਨ ਸ਼ਰਮਾ ਆਦਿ ਹਾਜ਼ਰ ਸਨ।