← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ, 22 ਜੂਨ 2020: ਜਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੁਲਿਸ ਵਿਭਾਗ ਨਾਲ ਮਿਲ ਕੇ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿੱਚ ਜਨਤਕ ਥਾਵਾਂ ਤੇ ਬਾਲ ਭਿਖਿਆ ਦੀ ਰੋਕਥਾਮ ਸਬੰਧੀ ਰੇਡ ਕੀਤੀ ਜਾ ਰਹੀ ਹੈ।ਇਸ ਦੌਰਾਨ ਰੇਲਵੇ ਸਟੇਸ਼ਨਾਂ ਤੇ ਮਾਰਕੀਟਾਂ ਦਾ ਦੌਰਾ ਕੀਤਾ ਗਿਆ।ਰੇਡ ਦੌਰਾਨ ਆਸ-ਪਾਸ ਰਹਿੰਦੀ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਨੂੰ ਕੋਈ ਬੱਚਾ ਭੀਖ ਮੰਗਦਾ ਦਿਖਦਾ ਹੈ ਤਾਂ ਉਹ ਇਸ ਦੀ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਦੇਣ ।ਜੇਕਰ ਕਿਸੇ ਬੱਚੇ ਨੂੰ ਰਾਸ਼ਨ ਜਾਂ ਕਿਸੇ ਹੋਰ ਸਹਾਇਤਾ ਦੀ ਜਰੂਰਤ ਹੈ ਤਾਂ ਉਹ ਜਿਲ੍ਹਾ ਪ੍ਰਸ਼ਾਸਨ ਨੂੰ 01881-222299 ਨੰਬਰ ਤੇ ਸਪੰਰਕ ਕਰ ਸਕਦੇ ਹਨ।ਟੀਮ ਵੱਲੋਂ ਲੋਕਾ ਨੂੰ ਸਮਝਾਇਆ ਗਿਆ ਕਿ ਬਾਲ ਭਿੱਖਿਆ ਕਾਨੂੰਨੀ ਅਪਰਾਧ ਹੈ।ਸਾਨੂੰ ਬਾਲ ਭਿਖਿਆ ਨੂੰ ਰੋਕ ਕੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਇੱਕ ਬਹਿਤਰ ਭਵਿੱਖ ਦੇਣ ਲਈ ਉਹਨਾ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਬਾਲ ਭਿੱਖਿਆ ਵਾਲੇ ਬੱਚਿਆਂ ਦੀ ਕਾਊਂਸਲਿੰਗ ਕਰਕੇ ਉਹਨਾ ਦੀਆਂ ਮੁੱਢਲੀਆਂ ਜਰੂਰਤਾਂ ਪੁਰੀਆਂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।ਅਜਿਹੀਆਂ ਰੇਡ ਭਵਿੱਖ ਵਿੱਚ ਵੀ ਕੀਤੀਆਂ ਜਾਣਗੀਆਂ।ਜੇਕਰ ਕੋਈ ਬੱਚਾ ਭੀਖ ਮੰਗਦਾ ਪਾਇਆ ਗਿਆ ਤਾਂ ਉਸਦੇ ਮਾਤਾ-ਪਿਤਾ ਨੂੰ ਜੁਵੇਨਾਇਲ ਜ਼ਸਟਿਸ ਐਕਟ (2015) ਦੇ ਸੈਕਸ਼ਨ 76 ਤਹਿਤ 5 ਸਾਲ ਤੱਕ ਦੀ ਸਜਾ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।ਹੁਣ ਤੱਕ ਰੂਪਨਗਰ,ਆਨੰਦਪੁਰ ਸਾਹਿਬ,ਨੂਰਪੁਰਬੇਦੀ ਅਤੇ ਨੰਗਲ ਵਿਖੇ ਰੇਡ ਕੀਤੀ ਜਾ ਚੁੱਕੀ ਹੈ।
Total Responses : 267