ਹਰਿੰਦਰ ਨਿੱਕਾ
- ਕਰੋਨਾ ਵਾਇਰਸ ਤੋਂ ਬਚਾਅ ਲਈ ਅਜਿਹੀ ਜਾਣਕਾਰੀ ਸਾਂਝੀ ਕਰਨਾ ਲਾਜ਼ਮੀ
- ਪਿੰਡਾਂ/ਸ਼ਹਿਰਾਂ ਦੇ ਮੋਹਤਬਰ ਅਜਿਹੇ ਵਿਅਕਤੀਆਂ ਬਾਰੇ ਪ੍ਰਸ਼ਾਸਨ ਨਾਲ ਕਰਨ ਰਾਬਤਾ
- ਜ਼ਿਲ੍ਹਾ ਪੱਧਰੀ ਕੰਟਰੋੋਲ ਰੂਮ ਨੰਬਰਾਂ 01679-230032, 99152-74032 ਜਾਂ 75280-34032 ’ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਬਰਨਾਲਾ, 1 ਮਈ 2020 - ਕਰੋਨਾ ਵਾਇਰਸ ਦੇ ਸੰਕਟ ਦੌਰਾਨ ਬਾਹਰਲੇ ਸੂਬਿਆਂ ਤੋਂ ਪਰਤਣ ਵਾਲੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਲੋਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀ ਜਾਣਕਾਰੀ ਲਾਜ਼ਮੀ ਦੇਣ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਕਰੋਨਾ ਵਾਇਰਸ ਮਹਾਮਾਰੀ ਕਾਰਨ ਸੂਬੇ ਵਿਚ ਲਗਾਤਾਰ ਕੇਸ ਵਧ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੀ ਕੋਵਿਡ 19 ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਪਰ ਜ਼ਿਲ੍ਹੇ ਦੇ ਨਾਗਰਿਕ ਵੀ ਆਪਣਾ ਬਣਦਾ ਫਰਜ਼ ਨਿਭਾਉਣ। ਇਸ ਲਈ ਪਿਛਲੇ ਦਿਨੀਂ ਜੋ ਸ਼ਰਧਾਲੂ, ਕੰਬਾਇਨਾਂ ਵਾਲੇ ਜਾਂ ਹੋਰ ਵਿਅਕਤੀ ਬਾਹਰਲੇ ਸੂੂਬਿਆਂ ਤੋਂ ਆਏ ਹਨ, ਉਹ ਪਹਿਲ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਬਣਾਉਣ ਅਤੇ ਆਪਣੇ ਬਾਰੇ ਜਾਣਕਾਰੀ ਦੇਣ ਤਾਂ ਜੋ ਸਿਹਤ ਵਿÎਭਾਗ ਵੱਲੋਂ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਅਜਿਹੀ ਜਾਣਕਾਰੀ ਲੁਕਾਉਣ ਨਾਲ ਉਸ ਵਿਅਕਤੀ ਦਾ ਆਪਣਾ ਹੀ ਨਹੀਂ, ਬਲਕਿ ਪੂਰੇ ਪਰਿਵਾਰ ਤੇ ਹੋਰ ਕਈ ਵਿਅਕਤੀਆਂ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਬਾਹਰੋਂ ਆਉਣ ਵਾਲੇ ਬਿਨਾਂ ਕਿਸੇ ਡਰ ਜਾਂ ਝਿਜਕ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸਿਹਤਯਾਬੀ ਲਈ ਢੁਕਵੇਂ ਕਦਮ ਚੁੱਕੇ ਸਕੇ।
ਉਨ੍ਹਾਂ ਸ਼ਹਿਰਾਂ ਵਿਚ ਮਿਉਂਸਿਪਲ ਅਧਿਕਾਰੀਆਂ, ਪਿੰਡਾਂ ਵਿਚ ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਬਾਹਰੋਂ ਆਉਣ ਵਾਲਿਆਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਲਈ ਆਖਿਆ। ਉਨ੍ਹਾਂ ਆਖਿਆ ਕਿ ਅਜਿਹੇ ਵਿਅਕਤੀਆਂ ਬਾਰੇ ਜਾਣਕਾਰੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01679-230032 ਜਾਂ ਵਟਸਐਪ ਨੰਬਰ 99152-74032 ਜਾਂ 75280-34032 ’ਤੇ ਦਿੱਤੀ ਜਾ ਸਕਦੀ ਹੈ।