ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 17 ਅਪ੍ਰੈਲ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਐਡਵਾਂਸ ਜਮਾ ਕਰਵਾ ਕੇ ਮੋਟੀ ਵਿਆਜ਼ ਦਰ ਵਸੂਲਣ ਦਾ ਮੌਕਾ ਦਿੱਤਾ ਗਿਆ ਹੈ।। ਇਹ ਜਾਣਕਾਰੀ ਦਿੰਦੇ ਬਾਰਡਰ ਜੋਨ ਦੇ ਚੀਫ ਸ੍ਰੀ ਪ੍ਰਦੀਪ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਵੇਲੇ ਮੌਜੂਦਾ ਵਿਆਜ਼ ਦਰਾਂ ਅਨੁਸਾਰ ਬੈਂਕ ਵੱਲੋਂ ਮਿਆਦੀ ਖਾਤੇ ਉਤੇ ਲਗਭਗ 6 ਪ੍ਰਤੀਸ਼ਤ ਸਲਾਨਾ ਤੇ ਬਚਤ ਖਾਤੇ ਉਤੇ ਲਗਭਗ 3.5 ਫੀਸਦੀ ਤੱਕ ਹੀ ਵਿਆਜ ਦਿੱਤਾ ਜਾ ਰਿਹਾ ਹੈ, ਪਰ ਬਿਜਲੀ ਬੋਰਡ ਨੇ ਆਪਣੇ ਖਪਤਕਾਰਾਂ ਨੂੰ ਐਡਵਾਂਸ ਬਿਜਲੀ ਬਿਲ ਜਮਾ ਕਰਵਾਉਣ ਉਤੇ 12 ਫੀਸਦੀ ਸਲਾਨਾ ਵਿਆਜ਼ ਦਰ ਕਮਾਉਣ ਦਾ ਮੌਕਾ ਦਿੱਤਾ ਹੈ।। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਵੀ ਖਪਤਕਾਰ ਆਪਣੇ ਬਿਜਲੀ ਬਿਲ ਦੀ ਔਸਤ ਦੇ ਹਿਸਾਬ ਨਾਲ ਮਾਰਚ 2021 ਤੱਕ ਦਾ ਅੰਦਾਜ਼ਨ ਬਿਲ ਜਮਾ ਕਰਵਾਏਗਾ ਉਸ ਨੂੰ ਇਕ ਫੀਸਦੀ ਮਹੀਨਾ ਵਿਆਜ ਦਿੱਤਾ ਜਾਵੇਗਾ, ਜੋ ਕਿ ਸਾਲ ਦਾ 12 ਫੀਸਦੀ ਬਣਦਾ ਹੈ।
ਉਨਾਂ ਦੱਸਿਆ ਕਿ ਇਸ ਲਈ ਕਿਸੇ ਵੀ ਖਪਤਕਾਰ ਨੂੰ ਬਿਜਲੀ ਦਫਤਰ ਵੀ ਆਉਣ ਦੀ ਲੋੜ ਨਹੀਂ ਹੈ, ਉਹ ਡਿਜ਼ੀਟਲ ਮੋਡ ਨਾਲ http://billpayment.pspcl.in ਤੋਂ ਘਰ ਬੈਠੇ ਹੀ ਕੀਤ ਜਾ ਸਕਦਾ ਹੈ।। ਉਨਾਂ ਦੱਸਿਆ ਕਿ ਇਸ ਮੌਕੇ ਦਾ ਲਾਭ ਸਾਰੀਆਂ ਸ੍ਰੇਣੀਆਂ ਦੇ ਖਪਤਕਾਰ, ਭਾਵ ਘਰੇਲੂ ਅਤੇ ਕਮਰਸ਼ੀਅਲ ਆਦਿ ਲੈ ਸਕਦੇ ਹਨ।। ਸ੍ਰੀ ਸੈਣੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਅਤੇ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫੋਨ ਨੰਬਰਾਂ 96461-06835 ਅਤੇ 96461-06836 ਉਤੇ ਸ਼ਿਕਾਇਤ ਜਿਸ ਵਿਚ ਸਥਾਨ, ਪਤਾ ਅਤੇ ਫੋਟੋ ਦੇ ਵੇਰਵਾ ਹੋਵੇ ਵਟਸ ਐਪ ਰਾਹੀਂ ਭੇਜ ਸਕਦੇ ਹਨ।