ਅਸ਼ੋਕ ਵਰਮਾ
- ਲਾਵਾਰਿਸ ਕਤੂਰਿਆਂ ਲਈ ਨਿਭਾਈ ਜਾ ਰਹੀਂ ਹੈ ਦੁੱਧ ਦੀ ਸੇਵਾ
ਬਠਿੰਡਾ, 29 ਅਪ੍ਰੈਲ 2020 - ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਜ਼ਿਲ੍ਹਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਵਿਡ-19 ਦੀ ਲੜਾਈ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਜ਼ਿਲੇ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਵੀ ਆਪਣੀਆਂ ਤਨੋ-ਮਨੋ ਤੇ ਧਨੋ ਬੇਸਹਾਰਾ, ਬੇਜੁਬਾਨ ਪਸ਼ੂਆਂ ਤੇ ਜਾਨਵਰਾਂ ਲਈ ਹਰੇ ਚਾਰੇ ਅਤੇ ਦੁੱਧ ਦੀਆਂ ਰੋਜ਼ਾਨਾ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਬੇਸਹਾਰਾ ਗਊਆਂ ਦੇ ਲਈ ਹਰੀ ਮੱਕੀ ਨੂੰ ਕੁਤਰ ਕੇ 15 ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਸੁਸਾਇਟੀ ਵਲੋਂ ਲਾਵਾਰਿਸ ਕਤੂਰਿਆਂ ਦੇ ਲਈ ਰੋਜ਼ਾਨਾ 1 ਕੁਇੰਟਲ ਦੁੱਧ ਵੀ ਇਕੱਤਰ ਕੀਤਾ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਨੇ ਨਿਸ਼ਕਾਮ ਸੇਵਾ ਕਰ ਰਹੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।