ਜਗਮੀਤ ਸਿੰਘ
- ਲੋਕ ਇਨਸਾਫ ਪਾਰਟੀ ਨਾਲ ਸਿਆਸੀ ਕਿੜ੍ਹਾ ਕੱਢ ਰਹੀ ਕੈਪਟਨ ਸਰਕਾਰ
ਭਿੱਖੀਵਿੰਡ, 15 ਅਪ੍ਰੈਲ 2020 - ਬੇਬਾਕ ਆਵਾਜ ਨਾਲ ਲੋਕ ਮਸਲਿਆਂ ਨੂੰ ਵਿਧਾਨ ਸਭਾ ਵਿਚ ਉਠਾਉਣ ਵਾਲੇ ਨਿਧਕੜ ਲੀਡਰ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਸਰਕਾਰ ਨੇ ਸਕਿਉਰਿਟੀ ਵਾਪਸ ਲੈ ਕੇ ਲੋਕ ਇਨਸਾਫ ਪਾਰਟੀ ਨਾਲ ਘੋਰ ਬੇਇਨਸਾਫੀ ਕੀਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਨਰਿੰਦਰਪਾਲ ਸਿੰਘ ਵਿਰਕ, ਹਰਭਜਨ ਸਿੰਘ ਮੰਨਣ, ਤਰਲੋਚਨ ਸਿੰਘ ਪੰਡੋਰੀ ਸਿੱਧਵਾਂ, ਮੁਖਤਾਰ ਸਿੰਘ ਰਟੋਲ, ਕਰਮ ਸਿੰਘ ਪਲਾਸੋਰ, ਸੇਵਾ ਸਿੰਘ ਠਰੂ, ਕੁਲਵੰਤ ਸਿੰਘ ਅਰੋੜਾ ਨੇ ਸਾਂਝੇ ਬਿਆਨ ਰਾਂਹੀ ਕੀਤਾ ਤੇ ਆਖਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਮੇਸਾ ਹੀ ਸੱਚਾਈ ‘ਤੇ ਪਹਿਰਾ ਦਿੰਦਿਆਂ ਲੋਕ ਮਸਲਿਆਂ ਨੂੰ ਉਜਾਗਰ ਕਰਕੇ ਜਨਤਾ ਦੀ ਕਚਹਿਰੀ ਵਿਚ ਲਿਆਂਦਾ ਹੈ।
ਉਹਨਾਂ ਕਿਹਾ ਕਿ ਪਟਿਆਲਾ ਵਿਖੇ ਨਿਹੰਗਾਂ ਤੇ ਪੁਲਿਸ ਵਿਚਾਲੇ ਹੋਏ ਝਗੜੇ ‘ਤੇ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੋੜ-ਮਰੋੜ ਕੇ ਪੇਸ਼ ਕਰਕੇ ਉਹਨਾਂ ਦੇ ਅਕਸ਼ ਨੂੰ ਖਰਾਬ ਕੁਝ ਕਰਮਚਾਰੀ ਲੋਕਾਂ ਨਾਲ ਬੇਇਨਸਾਫੀ ਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਦੇ ਹਨ ਤਾਂ ਉਹਨਾਂ ਖਿਲਾਫ ਪ੍ਰਸ਼ਾਸ਼ਨ ਸਖਤ ਕਾਰਵਾਈ ਕਰਨ ਦੀ ਬਜਾਏ ਗੋਗਲੂਆਂ ਤੋਂ ਮਿੱਟੀ ਝਾੜ ਦਿੰਦਾ ਹੈ ਅਤੇ ਜੇਕਰ ਸਿਮਰਜੀਤ ਸਿੰਘ ਬੈਂਸ ਵਰਗੇ ਸੱਚ ਦੀ ਗੱਲ ਕਰਦੇ ਹਨ, ਉਹਨਾਂ ਦੀ ਸਰਕਾਰ ਵੱਲੋਂ ਸਿਕਉਰਟੀ ਵਾਪਸ ਕਰ ਲਈ ਜਾਂਦੀ ਹੈ।
ਉਹਨਾਂ ਨੇ ਕੇਂਦਰੀ ਕਾਨੂੰਨ ਮੰਤਰੀ ਭਾਰਤ ਸਰਕਾਰ ਅਤੇ ਰਾਜਪਾਲ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਕਿ ਸਿਮਰਜੀਤ ਸਿੰਘ ਬੈਂਸ ਦੀ ਪੁਲਿਸ ਸਿਕਉਰਟੀ ਵਾਪਸ ਕਰਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਵਰਪਾਲ ਨੇ ਇਹ ਵੀ ਕਿਹਾ ਕਿ ਇਕ ਪਾਸੇ ਕੋਰੋਨਾ ਵਾਇਰਸ ਕਾਰਨ ਸਾਰੇ ਪਾਸੇ ਹਾਹਾਕਾਰ ਮਚੀ ਪਈ ਹੈ, ਉਥੇ ਦੂਜੇ ਪਾਸੇ ਕੈਪਟਨ ਸਰਕਾਰ ਕੋਰੋਨਾ ਖਿਲਾਫ ਇਕਜੁੱਟ ਹੋ ਕੇ ਲੜਣ ਦੀ ਬਜਾਏ ਲੋਕ ਇਨਸਾਫ ਪਾਰਟੀ ਨਾਲ ਸਿਆਸੀ ਕਿੜ੍ਹਾ ਕੱਢ ਰਹੀ ਹੈ।