← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਸੁਲਤਾਨਵਿੰਡ, 22 ਜੂਨ 2020: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ 'ਚ ਲੋਕ ਇੰਕਸ਼ਾਫ਼ ਪਾਰਟੀ ਦੇ ਵਲੰਟੀਅਰ, ਆਗੂਆਂ ਅਤੇ ਵਰਕਰਾਂ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਸਾਈਕਲਾਂ 'ਤੇ ਕਿਸਾਨ ਬਚਾਓ ਪੰਜਾਬ ਬਚਾਓ ਰੋਸ ਯਾਤਰਾ ਸ਼ੁਰੂ ਕੀਤੀ।। ਇਸ ਮੌਕੇ ਬੈਂਸ ਭਰਾਵਾਂ ਕਿਹਾ ਕਿ ਸਰਕਾਰ ਵੱਲੋਂ ਜੋ ਨਵਾਂ ਖੇਤੀ ਸੁਧਾਰ ਕਾਨੂੰਨ ਬਣਾਇਆ ਗਿਆ ਹੈ ਉਸ ਦੇ ਵਿਰੋਧ 'ਚ ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਚੰਡੀਗੜ• ਤੱਕ ਰੋਸ ਯਾਤਰਾ ਰਵਾਨਾ ਕੀਤੀ ਗਈ ਹੈ।। ਇਸ ਯਾਤਰਾ 'ਚ ਪਾਰਟੀ ਵੱਲੋਂ ਇਸ ਪੰਜਾਬ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਪੰਜਾਬੀਆਂ ਨੂੰ ਵੱਡੇ ਪੱਧਰ 'ਤੇ ਇੱਕ ਮੰਚ ਤੇ ਇਕਠਾ ਹੋਣ ਦਾ ਹੋਕਾ ਦਿੱਤਾ ਗਿਆ।। ਉਨ•ਾਂ ਕਿਹਾ ਕਿ ਅੰਮ੍ਰਿਤਸਰ ਤੋਂ ਅੱਜ ਰਵਾਨਾ ਕੀਤੀ ਗਈ ਇਹ ਰੋਸ ਯਾਤਰਾ ਸ਼ੁੱਕਰਵਾਰ 26 ਜੂਨ ਨੂੰ ਚੰਡੀਗੜ• ਵਿਖੇ ਪਹੁੰਚੇਗੀ ਜਿੱਥੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਇਨਸਾਫ਼ ਪਾਰਟੀ ਵੱਲੋਂ ਨਵਾਂ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਮੰਗ ਪੱਤਰ ਦਿੱਤਾ ਜਾਵੇਗਾ।। ਉਨ•ਾਂ ਕਿਹਾ ਕਿ ਪੰਜ ਦਿਨਾਂ ਇਸ ਯਾਤਰਾ ਨੂੰ ਰਾਤ ਠਹਿਰਨ ਦੇ ਲਈ ਰਸਤੇ 'ਚ ਪਾਰਟੀ ਵਰਕਰਾਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।।
Total Responses : 267