ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਕਰੇਗਾ ਸੰਘਰਸ਼ -ਬ੍ਰਹਮਪੁਰਾ
ਇੱਕ ਕੁਰਸੀ ਲਈ ਬਾਦਲ ਦਲ ਨੇ ਕਿਸਾਨਾਂ ਵਿਰੋਧੀ ਅਾਰਡੀਨੈਂਸ ਬਿੱਲ ਦੇ ਹੱਕ ਵਿਚ ਕੀਤੇ ਦਸਖਤ
ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਾਂਗਰਸ ਸਰਕਾਰ ਰਹੀ ਅਸਫਲ
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਅੱਜ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਅਤੇ ਦੇਸ ਦੇ ਰਾਜਨੀਤੀਕ ਹਾਲਤਾ ਦੀ ਸਮੀਖਿਆਂ ਕਰਕੇ ਅਸੀ ਇਸ ਸਿੱਟੇ ਤੇ ਪਹੁੰਚੇ ਹਾ ਪੰਜਾਬ ਨੂੰ ਮਜਬੂਤ ਸਾਫ ਸੁਥਰੇ ਤੀਜੇ ਬਦਲ ਦੀ ਲੌੜ ਹੈ ਉਸਨਾ ਕਿ ਇਸ ਸਬੰਧ ਵਿੱਚ ਅਸਾ ਪਹਿਲਾ ਵੀ ਸਾਰਥਿਕ ਭੂਮਿਕਾ ਨਿਭਾਉਣ ਦੀ ਪੂਰੀ ਭੂਮਿਕਾ ਨਿਭਾਈ ਸੀ ਤੇ ਆਉਣ ਵਾਲੇ ਸਮੇ ਵਿੱਚ ਵੀ ਨਿਭਾਵਾਗੇ ਪਾਰਟੀ ਦੀ ਕੋਰ ਕਮੇਟੀ ਅਤੇ ਸੀਨੀਅਰ ਅਕਾਲੀ ਨੇਤਾਵਾ ਨੇ ਪੰਥਕ ਏਕਤਾ ਅਤੇ ਤੀਜੇ ਬਦਲ ਦੀ ਮੁੜ ਉਸਾਰੀ ਲਈ ਸ੍ ਬ੍ਰਹਮਪੁਰਾ ਨੂੰ ਸਾਰੇ ਹੱਕ ਸਰਬਸੰਮਤੀ ਨਾਲ ਦਿੱਤੇ ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ , ਸੀਨੀਅਰ ਮੀਤ ਪ੍ਰਧਾਨ ਸ੍ ਬੀਰਦਵਿੰਦਰ ਸਿੰਘ , ਮੀਤਪ੍ਧਾਨ ਜਥੇਦਾਰ ਉਜਾਗਰ ਸਿੰਘ ਬੰਡਾਲੀ , ਜਨਰਲ ਸਕੱਤਰ ਸ੍ ਮੱਖਣ ਸਿੰਘ ਨੰਗਲ , ਮੁੱਖ ਜਥੇਬੰਧਕ ਸਕੱਤਰ ਜਥੇਦਾਰ ਮਹਿੰਦਰ ਸਿੰਘ ਹੂਸੈਨਪੁਰ ,
ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਪ੍ਰਧਾਨ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ , ਸ੍ ਰਵਿੰਦਰ ਸਿੰਘ ਬ੍ਰਹਮਪੁਰਾ, ਤੋ ਇਲਾਵਾ ਚੌਣਵੇ ਸੀਨੀਅਰ ਆਗੂ ਤਰਨਤਾਰਨ ਅਕਾਲੀ ਜਥਾ ਦੇ ਪ੍ਰਧਾਨ ਸ੍ ਦਲਜੀਤ ਸਿੰਘ ਗਿੱਲ , ਸ੍ ਰਣਜੀਤ ਸਿੰਘ ਬਰਾੜ, ਜਸਪ੍ਰੀਤ ਸਿੰਘ ਹੋਬੀ , ਸ੍ ਜਗਤਾਰ ਸਿੰਘ ਘੜੂਆਂ, ਵਿਸੇਸ ਤੌਰ ਤੇ ਹਾਜਰ ਸਨ । ਇਸ ਮੌਕੇ ਕੇਦਰ ਸਰਕਾਰ ਵੱਲੋ ਕਿਸਾਨ ਮਾਰੂ ਨੀਤੀਆ ਖਿਲਾਫ ਦੇਸ ਦੇ ਸਮੂਹ ਕਿਸਾਨਾ ਮਜਦੂਰਾ ਕਿਰਤੀਆ ਨੂੰ ਇੱਕ ਜਗਾ ਇਕੱਠੇ ਹੋਣ ਜੌਰਦਾਰ ਅਪੀਲ ਕੀਤੀ ਤੇ ਕਿਹਾ ਕਿ ਕੇਦਰ ਸਰਕਾਰ ਨੇ ਤਿੰਨ ਅਲੱਗ ਅਲੱਗ ਆਰਡੀਨੈਸ ਜਾਰੀ ਕਰਕੇ ਦੇਸ ਅਤੇ ਪੰਜਾਬ ਦੇ ਕਿਸਾਨਾ ਨੂੰ ਘਸਿਆਰੇ ਬਣਾਉਣ ਦੀ ਕੌਝੀ ਸਾਜਿਸ ਰਚੀ ਹੈ ਜਿਸ ਦਾ ਸ੍ਰੋਮਣੀ ਅਕਾਲੀ ਦਲ ਟਕਸਾਲੀ ਜੋਰਦਾਰ ਤਰੀਕੇ ਨਾਲ ਵਿਰੋਧ ਕਰਦਾ ਹੈ ।ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਦਲ ਨੇ ਅਪਣੀ ਕੁਰਸੀ ਬਚਾਉਣ ਲਈ ਕਿਸਾਨ ਮਾਰੂ ਬਿੱਲ ਨੂੰ ਉੱਤੇ ਹਰਸਿਮਰਤ ਬਾਦਲ ਨੇ ਕੈਬਨਿਟ ਦੀ ਮੀਟਿੰਗ ਵਿੱਚ ਇਸ ਬਿੱਲ ਤੇ ਦਸਖਤ ਕਰ ਕੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਹੈ ਉਹਨਾ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨਾ ਨੂੰ ਆਰਥਿਕ ਤੌਰ ਤੇ ਕਮਜੋਰ ਕਰਨ ਲਈ ਡੀਜਲ ਮਹਿੰਗਾ ਤੇ ਜਾਅਲੀ ਬੀਜ ਖਾਦਾ ਦੇਣਾ ਇਸ ਦੀਆ ਤਾਜਾ ਮਿਸਾਲਾ ਹਨ । ਇਸ ਤੋ ਇਲਾਵਾ ਅੱਜ ਦੀ ਮੀਟਿੰਗ ਵਿੱਚ ਜੋ ਹੋਰ ਅਹਿਮ ਮਤੇ ਪਾਸ ਕੀਤੇ ਗਏ ।