ਰਜਨੀਸ਼ ਸਰੀਨ
ਨਵਾਂਸਹਿਰ, 16 ਅਪ੍ਰੈਲ 2020 - ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਪਵਨ ਕੁਮਾਰ ਅਤੇ ਉਪ ਜਿਲਾ ਸਿੱਖਿਆ ਅਫਸਰ(ਐਲੀ.ਸਿ) ਛੋਟੂ ਰਾਮ ਵਲੋਂ ਜਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਜਿਲ੍ਹੇ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਜਿਲੇ ਸਮੂਹ ਸੀ.ਐਚ.ਟੀ ਨਾਲ ਜੂਮ ਐਪ ਰਾਹੀਂ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ।
ਇਸ ਵੀਡੀਓ ਕਾਨਫਰੰਸ ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਵਲੋਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਮਿਡ ਡੇ ਮੀਲ ਦਾ ਰਾਸ਼ਨ ਘਰ ਘਰ ਪਹੁੰਚਾਉਣ ਸਬੰਧੀ ਹਦਾਇਤਾਂ ਦਿੱਤੀਆ ਅਤੇ ਜਿਲ੍ਹੇ ਵਿੱਚ ਰਾਸ਼ਨ ਵੰਡਣ ਸਬੰਧੀ ਯੋਜਨਾਬੰਦੀ ਕੀਤੀ ਅਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਸਕੂਲ ਮੁੱਖ ਅਤੇ ਮਿਡ ਡੇ ਮੀਲ ਇੰਚਾਰਜ ਨੂੰ ਕਰਪਿਊ ਪਾਸ ਜਾਰੀ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਜਿਲ੍ਹੇ ਦੇ ਸਿੱਖਿਆ ਵਿਭਾਗ ਵਿੱਚ ਚੱਲ ਰਹੀਆ ਵੱਖ ਵੱਖ ਗਤੀਵਿਧੀਆ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਅੱਜ ਸਾਡਾ ਪਹਿਲਾਂ ਕੰਮ ਹੈ ਕਿ ਅਸੀਂ ਬੱਚਿਆ ਅਤੇ ਉਹਨਾਂ ਦੇ ਮਾਪਿਆ ਨੂੰ ਕੋਰੋਨਾ ਬਿਮਾਰੀ ਦੇ ਬਚਾਅ ਬਾਰੇ ਜਾਗਰੂਕ ਕਰਨਾ ਹੈ ਤੇ ਉਸ ਤੋਂ ਬਾਅਦ ਬੱਚਿਆ ਦੀ ਪੜ੍ਹਾਈ ਬਾਰੇ ਗੱਲਬਾਤ ਕਰਨੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਾਰੇ ਸਕੂਲ ਘਰ ਬੈਠੈ ਹੀ ਆਨ ਲਾਈਨ ਦਾਖਲਾ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਨ।
ਇਸ ਮੌਕੇ ਉਹਨਾਂ ਬਲਾਕ ਸਿੱਖਿਆ ਅਧਿਆਕਰੀਆ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਜੂਮ ਐਪ ਰਾਹੀ ਆਪਣੇ ਆਪਣੇ ਬਲਾਕ ਦੇ ਅਧਿਆਪਕਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਕਰਕੇ ਅਧਿਆਪਕਾਂ ਦੀ ਹੌਸਲਾ ਹਫਜਾਈ ਕਰਨ ਕਿਉਂਕਿ ਅੱਜ ਸਾਡੇ ਅਧਿਆਪਕ ਦੋਹਰਾ ਦੋਹਰਾ ਕੰਮ ਕਰ ਰਹੇ ਹਨ ਬਹੁ ਅਧਿਆਪਕਾਂ ਦੀ ਡਿਊਟੀ ਸਰਕਾਰ ਵਲੋਂ ਕੋਰੋਨਾ ਬਿਮਾਰੀ ਨਾਲ ਚੱਲ ਰਹੀ ਲੜਾਈ ਲਈ ਲਗਾਈ ਹੈ ਤੇ ਨਾਲ ਦੀ ਨਾਲ ਇਹ ਅਧਿਆਪਕ ਬੱਚਿਆ ਨੂੰ ਘਰ ਬੈਠੇ ਬੈਠੇ ਆਨ ਲਾਈਨ ਪੜ੍ਹਾਈ ਕਰਵਾ ਰਹੇ ਹਨ ਜਿਸ ਲਈ ਸਾਡਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਅੱਜ ਔਖੀ ਘੜ੍ਹੀ ਵਿੱਚ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਫਰਜਾਂ ਦੀ ਤਨਦੇਹੀ ਨਾਲ ਅਦਾਇਗੀ ਕਰੀਏ। ਇਸ ਮੌਕੇ ਉਹਨਾਂ ਨਵੇਂ ਦਾਖਲੇ ਅਤੇ ਆਨ ਲਾਈਨ ਕਲਾਸਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਸਤਨਾਮ ਸਿੰਘ ਜਿਲ੍ਹਾ ਕੌਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਨੀਲ ਕਮਲ ਸਹਾਇਕ ਜਿਲ੍ਹਾ ਕੋਆਰਡੀਨੇਟਰ, ਗੁਰਦਿਆਲ ਚੰਦ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਸਤਪਾਲ ਬੀ.ਪੀ.ਈ.ਓ, ਧਰਮ ਪਾਲ ਬੀ.ਪੀ.ਈ.ਓ, ਸੁਨੀਤਾ ਰਾਣੀ ਬੀ.ਪੀ.ਈ.ਓ ਆਦਿ ਨੇ ਵੀ ਆਪਣੇ ਕੀਮਤੀ ਸੁਝਾਅ ਦਿੱਤੇ।