ਫਿਰੋਜ਼ਪੁਰ 25 ਮਈ 2020 : ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ 15 ਵਿਆਹੇ ਜੋੜਿਆਂ ਨੂੰ ਘਰਾਂ ਵਿਚ ਲੋੜੀਂਦਾ ਸਮਾਨ ਦਿੱਤਾ ਗਿਆ। ਇਕ ਜੋੜਾ ਅਪਾਹਜ ਸੀ। ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਹਰਜੀਤ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ, ਸਵਰਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਆਖਿਆ ਕਿ 10 ਲੜਕੀਆਂ ਦੇ ਵਿਆਹਾਂ ਲਈ ਅੰਤਰਰਾਸ਼ਟਰੀ ਦਾਨੀ ਸਖਸ਼ੀਅਤ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਇਕ ਲੱਖ 28 ਹਜ਼ਾਰ ਰੁਪਏ, ਭਾਈ ਮਰਦਾਨਾ ਸੁਸਾਇਟੀ ਵੱਲੋਂ ਭੇਜੇ ਸਨ। ਬਾਕੀ ਵਿਆਹ ਭਾਈ ਮਰਦਾਨਾ ਸੁਸਾਇਟੀ ਵੱਲੋਂ ਕੀਤੇ ਗਏ ਸਨ। ਕੋਰੋਨਾ ਵਾਇਰਸ ਕਰਕੇ ਘੰਟੇ ਘੰਟੇ ਬਾਅਦ ਚਾਰ-ਚਾਰ ਜੋੜਿਆਂ ਨੂੰ ਬੁਲਾ ਕੇ ਸਮਾਨ ਦਿੱਤਾ ਗਿਆ। ਜੋੜਿਆਂ ਨੇ ਸਭ ਤੋਂ ਪਹਿਲਾ ਮੂੰਹ ਉਪਰ ਬਨਣ ਲਈ ਮਾਸ ਭੇਂਟ ਕੀਤੇ ਗਏ। ਸਭ ਜੋੜੇ ਸਮਾਨ ਲੈ ਕੇ ਜਾਣ ਲਈ ਟਰਾਲੀਆਂ, ਛੋਟੇ ਹਾਥੀ ਨਾਲ ਲੈ ਕੇ ਆਏ ਸਨ। ਇਕ ਦਾਨੀ ਵੱਲੋਂ ਲਿਫਾਫੇ ਵਿਚ 500-500 ਰੁਪਏ ਪਾ ਕੇ ਹਰ ਜੋੜੇ ਨੂੰ ਦਿੱਤੇ ਗਏ। ਆਈਆਂ ਸੰਗਤਾਂ ਲਈ ਚਾਹ, ਪਾਣੀ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਹ ਵਿਆਹ 7 ਮਾਰਚ ਨੂੰ ਕੀਤੇ ਗਏ ਸਨ। ਲਾਕਡਾਊਨ ਲੱਗਣ ਕਰਕੇ ਇਹ ਸਮਾਨ ਦੇਣ ਵਿਚ ਦੇਰੀ ਹੋ ਗਈ। ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਅੱਜ ਭਾਈ ਮਰਦਾਨਾ ਸੋਸਾਇਟੀ ਦੇ ਸਾਰੇ ਅਹੁਦੇਦਾਰ ਇਥੇ ਹਾਜ਼ਰ ਸਨ। ਭੁੱਲਰ ਨੇ ਆਖਿਆ ਕਿ ਅਸੀਂ ਛੇਤੀ ਹੀ ਡਾ. ਐੱਸਪੀ ਸਿੰਘ ਓਬਰਾਏ ਦਾ ਸਨਮਾਨ ਕਰਾਂਗੇ, ਜਿਸ ਬਾਰੇ ਪਹਿਲਾ ਹੀ ਅਨਾਊਂਸ ਕੀਤਾ ਹੋਇਆ ਸੀ, ਗੁਰੂ ਕ੍ਰਿਪਾ ਪੁਰਸਕਾਰ ਭੇਟ ਕੀਤਾ ਜਾਵੇਗਾ। ਵਿਆਹੇ ਜੋੜਿਆਂ ਨੂੰ ਡਬਲਬੈੱਡ, ਕੁਰਸੀਆਂ, ਮੇਜ, ਪੇਟੀ, ਬਿਸਤਰੇ, ਭਾਂਡੇ, ਲੜਕੀਆਂ, ਲੜਕਿਆਂ ਦੇ ਸੂਟ, ਵੱਡਾ ਪੱਖਾ, ਸਿਲਾਈ ਮਸ਼ੀਨ ਅਤੇ ਹੋਰ ਸਮਾਨ ਦਿੱਤਾ ਗਿਆ।