← ਪਿਛੇ ਪਰਤੋ
ਅਸ਼ੋਕ ਵਰਮਾ
- ਜ਼ਿਲ੍ਹਾ ਰਾਹਤ ਫੰਡ ਵਿਚ ਸਹਿਯੋਗ ਆਉਣਾ ਸ਼ੁਰੂ
ਬਠਿੰਡਾ, 28 ਮਾਰਚ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਪੱਧਰ ਤੇ ਸਥਾਪਿਤ ਕੀਤੇ ਬਠਿੰਡਾ ਕੋਵਿਡ ਰਾਹਤ ਫੰਡ ਵਿਚ ਆਪਣੇ ਨਿੱਜੀ ਖਾਤੇ ਤੋਂ 2 ਲੱਖ ਰੁਪਏ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡੀ ਆਫਤ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਸ ਆਪਦਾ ਸਮੇਂ ਆਪਣੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਵੇਲੇ ਮੌਕੇ ਤੇ ਹੀ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਰਾਜਨ ਗਰਗ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ 11 ਹਜਾਰ ਰੁਪਏ ਦਾ ਚੈਕ ਇਸ ਸਮਾਜਿਕ ਕੰਮ ਲਈ ਦਿੱਤਾ। ਇਸੇ ਤਰਾਂ ਬਲਜਿੰਦਰ ਸਿੰਘ ਠੇਕੇਦਾਰ ਨੇ ਵੀ 1 ਲੱਖ 11 ਹਜਾਰ ਰੁਪਏ ਦਾ ਚੈਕ ਦਿੱਤਾ। ਪਵਨ ਮਾਨੀ ਨੇ 51 ਹਜਾਰ ਰੁਪਏ ਦਾ ਸਹਿਯੋਗ ਕੋਵਿਡ ਫੰਡ ਵਿਚ ਦਿੱਤਾ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜ਼ਿਲੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਕਾਰਜ ਵਿਚ ਸਹਿਯੋਗ ਕਰਨ। ਇਸ ਲਈ ਲੋਕ ‘ਬਠਿੰਡਾ ਕੋਵਿਡ ਰਲੀਫ ਫੰਡ’ ਨਾਂਅ ਦੇ ਐਚਡੀਐਫਸੀ ਬੈਂਕ ਦੇ ਖਾਤੇ 50100342803123 ਵਿਚ ਆਪਣਾ ਦਾਨ ਜਮਾਂ ਕਰਵਾ ਸਕਦੇ ਹਨ। ਇਸ ਖਾਤੇ ਨਾਲ ਸਬੰਧਤ ਬ੍ਰਾਂਚ ਦਾ ਆਈ.ਐਫ.ਐਸ.ਸੀ. ਕੋਡ ਐਚਡੀਐਫਸੀ0000187 ਹੈ।
Total Responses : 267