- ਸਫਾਈ ਕਰਮਚਾਰੀਆਂ ਵੱਲੋਂ ਕਰਫਿਊ ਦੌੌਰਾਨ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 2 ਅਪ੍ਰੈਲ 2020 - ਸਥਾਨਕ ਟਰੱਕ ਯੂਨੀਅਨ ਨੇੜੇ ਸਥਿਤ ਝੁੱਗੀਆਂ ਕੋਲ ਪਿਛਲੇ ਕਾਫੀ ਸਮੇਂ ਤੋਂ ਲੱਗੇ ਕੂੜੇ ਦੇ ਢੇਰ ਨੂੰ ਅੱਜ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਦੀ ਅਗਵਾਈ ਹੇਠ ਨਗਰ ਕੌੌਂਸਲ ਦੇ ਕਰਮਚਾਰੀਆਂ ਨੇ ਪੂਰੀ ਤਰ੍ਹਾਂ ਸਾਫ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਟਰੱਕ ਯੂਨੀਅਨ ਨੇੜੇ ਸਥਿਤ ਝੁੱਗੀਆਂ ਕੋਲ ਕੂੜੇ ਦਾ ਢੇਰ ਪਿਛਲੇ ਕਾਫੀ ਸਮੇਂ ਤੋੋਂ ਪਿਆ ਹੈ ਅਤੇ ਲੋਕ ਇਥੇ ਹੋਰ ਕੂੜਾ ਕਰਕਟ ਸੁੱਟਦੇ ਹਨ ਜਿਸ ਕਾਰਨ ਇਥੇ ਆਸ-ਪਾਸ ਰਹਿਣ ਵਾਲੇ ਲੋੋਕ ਜਿਥੇ ਬਦਬੂ ਤੋੋਂ ਪ੍ਰੇਸ਼ਾਨ ਸਨ ਉਥੇ ਹੀ ਕੋਈ ਬਿਮਾਰੀ ਫੈਲਣ ਦਾ ਵੀ ਖਤਰਾ ਸੀ।
ਪਾਂਥੇ ਨੇ ਦੱਸਿਆ ਕਿ ਨਗਰ ਕੌੌਂਸਲ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌੌਰ ਤੇ ਟਰੱਕ ਯੂਨੀਅਨ ਨੇੜੇ ਲੱਗਾ ਕੂੜੇ ਦਾ ਡੰਪ ਚੁੱਕਣ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਕਰਮਚਾਰੀਆਂ ਨੇ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਇਸ ਜਗ੍ਹਾ ਤੋੋਂ ਕੂੜੇ ਦੇ ਢੇਰ ਹਟਾ ਕੇ ਇਸ ਜਗ੍ਹਾ ਨੂੰ ਬਿਲਕੁਲ ਸਾਫ ਕਰ ਦਿੱਤਾ ਹੈ। ਇਸ ਮੌੌਕੇ ਉਨ੍ਹਾਂ ਕਿਹਾ ਕਿ ਕਰਫਿਊ ਦੌੌਰਾਨ ਨਗਰ ਕੌੌਂਸਲ, ਮਲੇਰਕੋਟਲਾ ਦੇ ਕਰਮਚਾਰੀ ਸ਼ਹਿਰ ਵਿਚੋੋਂ ਗੰਦਗੀ ਦੇ ਢੇਰਾਂ ਨੂੰ ਸਾਫ ਕਰਕੇ ਸ਼ਹਿਰ ਦੀ ਦਿੱਖ ਬਦਲਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਰਫਿਊ ਲੱਗਣ ਕਾਰਨ ਸੜਕਾਂ ਉਪਰ ਆਵਾਜਾਈ ਬਿਲਕੁਲ ਬੰਦ ਹੈ ਜਿਸ ਕਾਰਨ ਨਗਰ ਕੌੌਂਸਲ, ਮਲੇਰਕੋਟਲਾ ਦੇ ਸਫਾਈ ਕਰਮਚਾਰੀ ਜਿਥੇ ਰੋਜ਼ਾਨਾ ਘਰਾਂ ਵਿਚੋੋਂ ਕੂੜਾ ਇਕੱਠਾ ਕਰਕੇ ਲਿਆ ਰਹੇ ਹਨ ਉਥੇ ਹੀ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉਪਰ ਲੱਗੇ ਗੰਦਗੀ ਦੇ ਢੇਰਾਂ ਨੂੰ ਵੀ ਚੁਕਵਾਇਆ ਜਾ ਰਿਹਾ ਹੈ। ਪਾਂਥੇ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁੱਲ੍ਹੀਆਂ ਥਾਵਾਂ ਉਪਰ ਕੂੜਾ ਸੁੱਟਣ ਦੀ ਬਜਾਏ ਨਗਰ ਕੌੌਂਸਲ ਵੱਲੋੋਂ ਜਗ੍ਹਾ ਜਗ੍ਹਾ ਰੱਖੇ ਗਏ ਕੂੜੇ ਦੇ ਕੰਟੇਨਰਾਂ ਵਿਚ ਹੀ ਕੂੜਾ ਸੁੱਟਣ ਤਾਂ ਜ਼ੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।
ਪਾਂਥੇ ਨੇ ਕਰਫਿਊ ਦੌੌਰਾਨ ਨਗਰ ਕੌੌਂਸਲ ਦੇ ਸਫਾਈ ਕਰਮਚਾਰੀਆਂ ਵੱਲੋੋਂ ਸ਼ਹਿਰ ਦੀ ਕੀਤੀ ਜਾ ਰਹੀ ਸਫਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਵਿਚ ਸਫਾਈ ਕਰਮਚਾਰੀ ਬਹੁਤ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਕੋਰੋੋਨਾ ਵਾਇਰਸ ਕਾਰਨ ਆਮ ਲੋਕ ਘਰਾਂ ਵਿਚ ਬੈਠਣ ਲਈ ਮਜਬੂਰ ਹਨ ਉਥੇ ਹੀ ਸਫਾਈ ਕਰਮਚਾਰੀ ਜਿਥੇ ਲੋਕਾਂ ਦੇ ਘਰ-ਘਰ ਤੋੋਂ ਕੂੜਾ ਇਕੱਠਾ ਕਰਕੇ ਗੰਦਗੀ ਫੈਲਣ ਤੋੋਂ ਰੋਕ ਰਹੇ ਹਨ ਉਥੇ ਹੀ ਸ਼ਹਿਰ ਦੀ ਸਾਫ ਸਫਾਈ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਵਿਸ਼ਨੂ ਦੱਤ, ਚੀਫ ਸੈਨੇਟਰੀ ਇੰਸਪੈਕਟਰ ਅਤੇ ਪਰਮਜੀਤ ਸਿੰਘ, ਇੰਸਪੈਕਟਰ ਨਗਰ ਕੌੌਂਸਲ, ਮਲੇਰਕੋਟਲਾ ਵੀ ਮੌਜੂਦ ਸਨ।