• ਸਿਰਫ ਹੋਮ ਡਲਿਵਰੀ ਵਾਲੇ ਵਾਹਨਾਂ ਨੂੰ ਹੀ ਦਿੱਤੀ ਜਾਵੇ ਪਿੰਡ ਵਿਚ ਦਾਖਲ ਹੋਣ ਦੀ ਇਜਾਜ਼ਤ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 30 ਮਾਰਚ 2020 : ਕੋੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਅਹਿਤਿਆਤ ਵਜੋੋਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਸਬ ਡਵੀਜ਼ਨ ਅਹਿਮਦਗੜ੍ਹ ਵਿਚ ਪੈਂਦੇ ਸਮੂਹ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਆਪਣੇ ਪਿੰਡਾਂ ਦੀਆਂ ਹੱਦਾਂ ਨੂੰ ਸੀਲ ਕਰ ਦੇਣ.ਸ੍ਰੀ ਪਾਂਥੇ ਨੇ ਕਿਹਾ ਕਿ ਕਰਫਿਊ ਦੌੌਰਾਨ ਨਾ ਹੀ ਕਿਸੇ ਨੂੰ ਪਿੰਡ ਤੋੋਂ ਬਾਹਰ ਜਾਣ ਅਤੇ ਨਾ ਹੀ ਪਿੰਡ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ.ਸ੍ਰੀ ਪਾਂਥੇ ਨੇ ਕਿਹਾ ਕਿ ਸਿਰਫ ਆਮ ਜ਼ਰੂਰਤ ਦੀਆਂ ਵਸਤਾਂ ਦੀ ਹੋਮ ਡਲਿਵਰੀ ਕਰਨ ਵਾਲੇ ਵਿਅਕਤੀਆਂ ਨੂੰ ਹੀ ਪਿੰਡ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ.ਸ੍ਰੀ ਪਾਂਥੇ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਪਿੰਡਾਂ ਦੇ ਲੋੋਕ ਛੋਟੇ^ਮੋਟੇ ਕੰਮਾਂ ਲਈ ਸ਼ਹਿਰ ਜਾਂਦੇ ਹਨ ਜੋ ਕਿ ਸ਼ਰੇਆਮ ਕਰਫਿਊ ਦੀ ਉਲੰਘਣਾ ਹੈ.ਉਨ੍ਹਾਂ ਨੇ ਆਮ ਲੋੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਿਨਾਂ ਜ਼ਰੂਰਤ ਤੋੋਂ ਬਾਹਰ ਨਾ ਨਿਕਲਣ.ਸ੍ਰੀ ਪਾਂਥੇ ਨੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ^ਆਪਣੇ ਪਿੰਡ ਦੇ ਬਾਹਰ ਠੀਕਰੀ ਪਹਿਰਾ ਲਗਾਉਣ ਅਤੇ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਦੇ ਅੰਦਰ ਦਾਖਲ ਨਾ ਹੋਣ ਦੇਣ.ਸ੍ਰੀ ਪਾਂਥੇ ਨੇ ਸਰਪੰਚਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਿਰਫ ਦੁੱਧ ਵੇਚਣ ਵਾਲੇ ਵਿਅਕਤੀ, ਸਬਜ਼ੀਆਂ ਦੀ ਹੋਮ ਡਲਿਵਰੀ, ਦਵਾਈਆਂ ਦੀ ਹੋਮ ਡਲਿਵਰੀ, ਸਰਕਾਰੀ ਕਰਮਚਾਰੀ ਅਤੇ ਸਰਕਾਰੀ ਗੱਡੀਆਂ ਨੂੰ ਹੀ ਪਿੰਡ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਉਨ੍ਹਾਂ ਕਿਹਾ ਕਿ ਹਰ ਗ੍ਰਾਮ ਪੰਚਾਇਤ ਇਹ ਯਕੀਨੀ ਬਣਾਵੇ ਕਿ ਬਿਨਾਂ ਜ਼ਰੂਰਤ ਤੋੋਂ ਪਿੰਡ ਦਾ ਕੋਈ ਵੀ ਵਿਅਕਤੀ ਪਿੰਡ ਤੋੋਂ ਬਾਹਰ ਨਾ ਜਾਏ ਅਤੇ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਦੇ ਅੰਦਰ ਦਾਖਲ ਨਾ ਹੋ ਸਕੇ.ਉਨ੍ਹਾਂ ਕਿਹਾ ਕਿ ਪਿੰਡਾਂ Fਵਿਚ ਰਾਸ਼ਨ ਸਪਲਾਈ ਕਰਨ ਲਈ ਬੀ.ਡੀ.ਪੀ.ਓਜ਼ ਦੀ ਡਿਊਟੀ ਲਗਾਈ ਗਈ ਹੈ ਜਦਕਿ ਦੁੱਧ, ਗੈਸ ਸਿਲੰਡਰ ਆਦਿ ਦੀ ਹੋਮ ਡਲਿਵਰੀ ਰਾਹੀਂ ਸਪਲਾਈ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ.ਸ੍ਰੀ ਪਾਂਥੇ ਨੇ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਲੋੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਲਈ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਦੇ ਕੰਟਰੋਲ ਰੂਮ ਨੰਬਰ 01675-253025 ਅਤੇ ਐਸ.ਡੀ.ਐਮ. ਦਫਤਰ, ਅਹਿਮਦਗੜ੍ਹ ਦੇ ਕੰਟਰੋਲ ਰੂਮ ਨੰਬਰ 01675^241111 ਉਪਰ ਜਾਂ ਸ੍ਰੀਮਤੀ ਅਮਨਦੀਪ ਕੌੌਰ, ਬੀ.ਡੀ.ਪੀ.ਓ. ਮਾਲੇਰਕੋਟਲਾ^1 (ਮੋਬਾਇਲ 9855745036) ਅਤੇ ਸ੍ਰੀ ਪਰਮਜੀਤ ਸਿੰਘ, ਬੀ.ਡੀ.ਪੀ.ਓ. ਮਾਲੇਰਕੋਟਲਾ^2 (ਮੋਬਾਇਲ ਨੰ: 9815814866) ਨੂੰ ਕਿਸੇ ਵੀ ਸਮੇਂ ਫੋਨ ਕਰ ਸਕਦੇ ਹਨ.ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਘਰਾਂ ਵਿਚ ਹੀ ਰਹਿਣ।