ਐਸ ਏ ਐਸ ਨਗਰ, ਜੂਨ 18, 2020: ਡਾ.ਮਨਜੀਤ ਸਿੰਘ ਸਿਵਲ ਸਰਜਨ ਐਸ.ਏ.ਐਸ ਨਗਰ ਅਤੇ ਡਾ.ਰੇਨੂ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਡੇਰਾਬੱਸੀ ਵਿੱਚ ਸਾਲ 2019 ਵਿਚ ਆਏ ਮਲੇਰੀਆ ਕੇਸਾਂ ਨਾਲ ਸਬੰਧਤ ਪਿੰਡਾਂ ਵਿੱਚ ‘ਡੀ.ਡੀ.ਟੀ 50%’ ਦੀ ਸਪਰੇ ਕਰਵਾਉਣ ਲਈ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਕੰਮ ਅਰੰਭਿਆ ਗਿਆ।
ਇਸ ਬਾਰੇ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਬਲਾਕ ਡੇਰਾਬੱਸ ਵਿੱਚ ਮਲੇਰੀਆ ਪਾਜਟਿਵ ਕੇਸਾਂ ਅਧੀਨ ਬੱਲੋਪੁਰ ਥੇਹ, ਡੇਹਰਾ, ਰਾਮਪੁਰ ਸੈਣੀਆ, ਫਤਿਹਪੁਰ ਬੇਹੜਾ ਸਮੇਤ ਅਜਿਹੇ 19 ਪਿੰਡ ਹਨ ਜਿਨ੍ਹਾਂ ਦਾ ਮਲੇਰੀਆ ਏ.ਪੀ.ਆਈ -5 ਤੋਂ ਜਿਆਦਾ ਹੈ। ਇਸ ਲਈ ਇਨ੍ਹਾਂ ਪਿੰਡਾਂ ਵਿਚੋਂ ਹਰ ਪਿੰਡ ਦੀ ਲੱਗਭੱਗ 60 ਘਰਾਂ ਵਿੱਚ ਡੀ.ਡੀ.ਟੀ 50% ਸਪਰੇ ਕਰਵਾਈ ਜਾਵੇਗੀ।ਇਸ ਕੰਮ ਲਈ ਸਿਵਲ ਹਸਪਤਾਲ ਡੇਰਾਬਸੀ ਵਲੋਂ ਸ੍ਰੀ ਰਜਿੰਦਰ ਸਿੰਘ ਐਸ.ਐਮ.ਆਈ ਦੀ ਦੇਖ ਰੇਖ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ੍ਰੀ ਰਜਿੰਦਰ ਸਿੰਘ ਸਿਹਤ ਕਰਮਚਾਰੀ ਅਤੇ ਦਿਹਾੜੀਦਾਰ ਕਾਮਿਆ ਤੋਂ ਇਨ੍ਹਾਂ ਪਿੰਡਾਂ ਵਿੱਚ ਸਪਰੇ ਕਰਵਾਈ ਜਾਵੇਗੀ।