ਸਟੇਟ ਬੈਂਕ ਆਫ਼ ਇੰਡੀਆ ਨੇ 100 ਪੀਪੀਈਜ਼, 500 ਗ੍ਰਾਮ ਦੀਆਂ 100 ਬੋਤਲਾਂ ਸੈਨੀਟਾਈਜ਼ਰ, 500 ਮਾਸਕ ਕੀਤੇ ਦਾਨ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਝੰਡੀ ਦਿਖਾ ਕੇ ਕੀਤੇ ਰਵਾਨਾ
ਐਸ ਏ ਐਸ ਨਗਰ, 16 ਅਪ੍ਰੈਲ 2020: ਕੋਰੋਨਾ ਵਾਇਰਸ ਬਿਮਾਰੀ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਂਦਿਆਂ, ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜਨ ਨੇ ਸੀਨੀਅਰ ਜੀਐਮ, ਸੀਐਸਆਰ ਅਰੁਣ ਰਾਘਵ ਦੀ ਅਗਵਾਈ ਵਿਚ ਅੱਜ 2 ਟਰੈਕਟਰ ਅਤੇ ਸੈਨੀਟਾਈਜ਼ੇਸ਼ਨ ਉਪਕਰਣ ਦਾਨ ਕੀਤੇ। ਇਸ ਤੋਂ ਇਲਾਵਾ ਸ੍ਰੀ ਐਸ ਐਸ ਵਿਰਦੀ ਡੀਜੀਐਮ ਮੁਹਾਲੀ, ਖੇਤਰੀ ਮੈਨੇਜਰ ਐਸਬੀਆਈ ਮੁਹਾਲੀ ਸੁਮਿਤ ਰਾਏ ਦੀ ਅਗਵਾਈ ਵਾਲੀ ਸਟੇਟ ਬੈਂਕ ਆਫ਼ ਇੰਡੀਆ ਨੇ 100 ਪੀਪੀਈਜ਼, 500 ਗ੍ਰਾਮ ਦੀਆਂ 100 ਬੋਤਲਾਂ ਸੈਨੀਟਾਈਜ਼ਰ, 500 ਮਾਸਕ ਦਿੱਤੇ।
ਸ੍ਰੀ ਰਾਘਵ ਨੇ ਦੱਸਿਆ ਕਿ ਉਨ੍ਹਾਂ ਨੇ ਐਮਸੀ ਅਧਿਕਾਰੀਆਂ ਨੂੰ 15 ਦਿਨਾਂ ਦਾ ਈਂਧਨ ਅਤੇ 8 ਟਨ ਸਪਰੇਅ ਕਰਨ ਵਾਲਾ ਕੈਮੀਕਲ ਮੁਹੱਈਆ ਕਰਵਾਇਆ ਤਾਂ ਜੋ ਉਹ ਅੱਜ ਤੋਂ ਹੀ ਇਸ ਸਹੂਲਤ ਦੀ ਵਰਤੋਂ ਕਰ ਸਕਣ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਟਰੈਕਟਰਾਂ ਅਤੇ ਸੈਨੀਟਾਈਜੇਸ਼ਨ ਉਪਕਰਣਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਮਾਸਕ, ਸੈਨੀਟਾਈਜ਼ਰ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਤੋਂ ਇਲਾਵਾ ਉੱਚ ਪੱਧਰੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਮਾਸਕ, ਸੈਨੀਟਾਈਜ਼ਰਜ਼ ਅਤੇ ਪੀਪੀਈਜ਼ ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਨੂੰ ਸੌਂਪੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਕਮਲ ਗਰਗ ਵੀ ਹਾਜ਼ਿਰ ਸਨ।