ਅਸ਼ੋਕ ਵਰਮਾ
- ਬੱਚੀ ਦੇ ਪਹਿਲੇ ਜਨਮ ਦਿਨ ਮੌਕੇ ਭੇਜਿਆ ਕੇਕ
ਮਾਨਸਾ, 8 ਮਈ 2020 - ਮਾਨਸਾ ਸ਼ਹਿਰ ਦੇ ਤਿੰਨ ਵਾਰਡਾਂ ’ਚ ਤਾਇਨਾਤ ਵਿਲੇਜ਼ ਪੁਲਿਸ ਅਫਸਰਾਂ ਨੂੰ ਵਾਰਡ ਕੌਂਸਲਰਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇੰਨਾਂ ’ਚ ਮਾਨਸਾ ਦੇ ਵਾਰਡ ਨੰਬਰ 18 ਦੇ ਵੀ.ਪੀ.ਓ. ਏਐਸਆਈ ਹਰਦੀਪ ਸਿੰਘ, ਵਾਰਡ ਨੰ:19 ਦੇ ਵੀ.ਪੀ.ਓ. ਥਾਣੇਦਾਰ ਸੁਖਮੰਦਰ ਸਿੰਘ ਅਤੇ ਵਾਰਡ ਨੰ:23 ਦੇ ਵੀ.ਪੀ.ਓ. ਏਐਸਆਈ ਦਲੇਲ ਸਿੰਘ ਸ਼ਾਮਲ ਹਨ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਨਸਾ ਪੁਲਿਸ ਵੱਲੋਂ ਵਿਲੇਜ ਪੁਲਿਸ ਅਫਸਰ (ਵੀ.ਪੀ.ਓਜ) ਸਕੀਮ ਨੂੰ ਪਿੰਡਾਂ/ਸਹਿਰਾਂ ਅੰਦਰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਪੁਲਿਸ ਕਰਮਚਾਰੀਆਂ ਵੱਲੋਂ ਨਿਭਾਈ ਜਾ ਰਹੀ ਸ਼ਲਾਘਾਯੋਗ ਡਿਊਟੀ ਬਦਲੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ ਅਤੇ ਉਹਨਾਂ ਦਾ ਸਨਮਾਨ ਕੀਤਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਹੋਰ ਅੱਛੇ ਤਰੀਕੇ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਬੱਚਿਆ ਦੇ ਪਹਿਲੇ ਜਨਮ ਦਿਨ ਤੇ ਕੇਕ ਮੁਹੱਈਆ ਕਰਾਉਣ ਦੀ ਮਾਨਸਾ ਪੁਲਿਸ ਵੱਲੋਂ ਸੁਰੂ ਕੀਤੀ ਗਈ ਲੜੀ ਤਹਿਤ ਵੀ.ਪੀ.ਓ. ਸਿਪਾਹੀ ਸੰਦੀਪ ਸਿੰਘ ਥਾਣਾ ਝੁਨੀਰ ਨੇ ਬੱਚੀ ਗੁਰਨੂਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਫਤਿਹਪੁਰ ਦੇ ਪਹਿਲੇ ਜਨਮ ਦਿਨ ਤੇ ਕੇਕ ਉਸਦੇ ਘਰ ਭੇਜਿਆ ਅਤਤੇ ਮੁੱਖ ਅਫਸਰ ਥਾਣਾ ਝੁਨੀਰ ਵੱਲੋਂ ਬੱਚੀ ਨੂੰ ਜਨਮ ਦਿਨ ਮੁਬਾਰਕ ਆਖਿਆ ਗਿਆ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਬੱਚਿਆਂ ਦੇ ਪਹਿਲੇ ਜਨਮ ਦਿਨ ਤੇ ਕੇਕ ਭੇਜਣ ਦੀ ਰੀਤ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰਹੇਗੀ।