ਮਨਿੰਦਰਜੀਤ ਸਿੱਧੂ
- ਏ.ਐੱਸ.ਪੀ. ਡਾ. ਮਹਿਤਾਬ ਸਿੰਘ ਅਤੇ ਐੱਚ.ਐੱਚ.ਓ ਦਲਜੀਤ ਸਿੰਘ ਨੇ ਸਫਾਈ ਕਰਮੀਆਂ ਦੀ ਹੌਂਸਲਾ ਅਫ਼ਜਾਈ ਕੀਤੀ
ਜੈਤੋ, 29 ਅਪਰੈਲ 2020 - ਅੱਜ ਜੈਤੋ ਨਗਰ ਕੌਂਸਲ ਦੇ ਦਫ਼ਤਰ ਵਿਖੇ ਮਾਰਕਿਟ ਸੁਧਾਰ ਕਮੇਟੀ ਜੈਤੋ ਵੱਲੋਂ ਏ.ਐੱਸ.ਪੀ. ਡਾ.ਮਹਿਤਾਬ ਸਿੰਘ ਅਤੇ ਐੱਸ.ਐੱਚ.ਓ. ਇੰਸਪੈਕਟਰ ਦਲਜ਼ੀਤ ਸਿੰਘ ਦੀ ਅਗਵਾਈ ਵਿੱਚ ਸਫਾਈ ਕਰਮਚਾਰੀਆਂ ਨੂੰ ਪੀ.ਪੀ.ਈ. ਕਿੱਟਾਂ, ਮਾਸਕ, ਸੈਨੀਟਾਈਜ਼ਰ, ਦਸਤਾਨੇ ਅਤੇ ਸਬਜ਼ੀ ਵੰਡੀ ਗਈ।
ਇਸ ਮੌਕੇ ਮਾਰਕਿਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਘੋਚਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਚੱਲ ਰਹੇ ਇਸ ਯੁੱਧ ਵਿੱਚ ਸਫਾਈ ਕਰਮੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਡਾਕਟਰ, ਪੁਲਿਸ ਅਤੇ ਸਫਾਈ ਕਰਮੀਆਂ ਦੀ ਵਜ੍ਹਾ ਨਾਲ ਹੀ ਸਾਡੇ ਲੋਕ ਘਰਾਂ ਵਿੱਚ ਸੁਰੱਖਿਅਤ ਹਨ। ਉਹਨਾਂ ਕਿਹਾ ਕਿ ਸਾਡੀ ਟੀਮ ਵੱਲੋਂ ਸਫਾਈ ਕਰਮਚਾਰੀਆਂ ਨੂੰ ਸਮੇਂ ਸਮੇਂ ਤੇ ਜਿਸ ਚੀਜ ਦੀ ਜਰੂਰਤ ਹੋਵੇਗੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਏ.ਐੱਸ.ਪੀ. ਡਾ.ਮਹਿਤਾਬ ਸਿੰਘ ਨੇ ਸਫਾਈ ਕਰਮੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਫਾਈ ਬਹੁਤ ਜਰੂਰੀ ਹੈ, ਤੁਸੀਂ ਦਿਨ ਰਾਤ ਜੈਤੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਜੁਟੇ ਹੋਏ ਹੋ ਅਸੀਂ ਸਾਰੀ ਜੈਤੋ ਪੁਲਿਸ ਵੱਲੋਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ।
ਉਹਨਾਂ ਮਾਰਕਿਟ ਸੁਧਾਰ ਕਮੇਟੀ ਦੇ ਮੈਂਬਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਦੇਖ ਰਹੇਂ ਹਾਂ ਕਿ ਜਦੋਂਂ ਤੋਂ ਕਰਫ਼ਿਊ ਲੱਗਿਆ ਹੈ ਮਾਰਕਿਟ ਸੁਧਾਰ ਕਮੇਟੀ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਇਸ ਮੌਕੇ ਐੱਚ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ, ਜੀਵਨ ਰਿੰਕੂ, ਸ਼ੈਲੀ ਜੰਤਾ ਸਵੀਟਸ ਵਾਲੇ ਅਤੇ ਨਗਰ ਕੌਂਸਲ ਜੈਤੋ ਦੇ ਸਮੂਹ ਕਰਮਚਾਰੀ ਹਾਜਰ ਸਨ।