ਮਾਸਕ ਅਤੇ ਸੈਨੀਟਾਈਜ਼ਰ ਵੰਡ ਮੁਹਿੰਮ ਦੌਰਾਨ ਘੇਰੀ ਪੰਜਾਬ ਸਰਕਾਰ
ਅਸ਼ੋਕ ਵਰਮਾ
ਬਠਿੰਡਾ,10 ਜੂਨ2021: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਭੱਟੀ ਰੋਡ ਤੇ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਮੁਹਿੰਮ ਦੌਰਾਨ ਪੰਜਾਬ ਸਰਕਾਰ ਨੂੰ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ’ਚ ਅਸਫਲ ਰਹਿਣ ਦੇ ਮਾਮਲੇ ’ਚ ਕਟਹਿਰੇ ਵਿਚ ਖੜ੍ਹਾਇਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਜਿੱਥੇ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕੀ ਕਮੇਟੀ, ਅਕਾਲੀ ਦਲ ਅਤੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਆਕਸੀਜਨ, ਦਵਾਈਆਂ ਅਤੇ ਖਾਣੇ ਦਾ ਪ੍ਰਬੰਧ ਕਰਨ ‘ਚ ਜੁਟੀਆਂ ਉਥੇ ਹੀ ਸੂਬਾ ਸਰਕਾਰ ਇਸ ਮਾਮਲੇ ’ਚ ਫੇਲ੍ਹ ਰਹੀ ਅਤੇ ਜੇਬਾਂ ਭਰਨ ਨੂੰ ਤਰਜੀਹ ਦਿੱਤੀ ਗਈ। ਉਨ੍ਹਾਂ ਅੱਜ ਕਰੋਨਾ ਵੈਕਸੀਨ ਦੀ ਵਿੱਕਰੀ ਅਤੇ ਫਤਿਹ ਕਿੱਟਾਂ ’ਚ ਕਥਿਤ ਘੁਟਾਲੇ ਦਾ ਮੁੱਦਾ ਵੀ ਉਠਾਇਆ।
ਉਨ੍ਹਾਂ ਆਖਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਕੌਾਂਮਤਰੀ ਸੰਸਥਾਵਾਂ ਵੱਲੋ ਕਰੋਨਾ ਦੀ ਦੂਜੀ ਲਹਿਰ ਬਾਰੇ ਅਗਾਊ ਚਿਤਾਵਨੀ ਦੇਣ ਦੇ ਬਾਵਜੂਦ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਨਹੀ ਕੀਤੇ ਜਿੰਨ੍ਹਾਂ ’ਚ ਸਸਤਾ ਇਲਾਜ ਅਤੇ ਆਕਸੀਜ਼ਨ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਮੰਤਰੀ ਵੱਲੋ ਮਹਿੰਗੇ ਭਾਅ ਤੇ ਵੈਕਸੀਨ ਵੇਚਣੀ ਅਤੇ ਫਤਿਹ ਕਿੱਟ ਦੀ ਖਰੀਦ ਵਿੱਚ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਲਕਾ ਪੱਧਰ ਤੇ ਆਕਸੀਜਨ, ਦਵਾਈਆਂ ਅਤੇ ਖਾਣੇ ਦੇ ਲੰਗਰ ਲਾਏ ਗਏ ਅਤੇ ਜੱਥੇਬੰਦੀ ਵੱਲੋਂ ਬਠਿੰਡਾ ਵਿੱਚ ਵੀ ਇੱਕ ਮਹੀਨੇ ਤੋ ਵੱਧ ਸਮੇ ਤੋ ਸੇਵਾ ਨਿਰਵਿਘਨ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਟੀਮਾਂ ਬਣਾ ਕੇ ਕਰੋਨਾ ਮਰੀਜਾ ਲਈ ਆਕਸੀਜਨ ਦਵਾਈਆਂ ਅਤੇ ਖਾਣੇ ਦੇ ਪੈਕਟ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵੱਲੋ ਸ਼ਹਿਰ ਵਿੱਚ ਸ਼ਬਜੀ, ਫਲਾਂ ਦੀਆ ਰੇਹੜੀਆਂ, ਖੋਖੇ ਅਤੇ ਛੋਟੇ ਦੁਕਾਨਦਾਰਾ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਤੀਜੀ ਲਹਿਰ ਦੇ ਖਤਰੇ ਤੋ ਸੁਚੇਤ ਰਹਿਣ ਲਈ ਜਾਗਰੂਕ ਅਤੇ ਸਿਹਤ ਮਾਹਿਰਾਂ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਰਕੇਸ਼ ਸਿੰਗਲਾ, ਦੀਨਵ ਸਿੰਗਲਾ, ਹਰਪਾਲ ਸਿੰਘ ਢਿੱਲੋ,ਅਮਰਜੀਤ ਵਿਰਦੀ, ਰਾਜ ਕੁਮਾਰ ਭੋਲਾ,ਅਸ਼ੋਕ ਕੁਮਾਰ ਕਾਂਸਲ,ਰਾਹੁਲ ਕੁਮਾਰ ਕਾਂਸਲ, ਪੰਕਜ ਮਹੇਸ਼ਵਰੀ,ਸੁਖਦੇਵ ਸਿੰਘ ਗੁਰਥੜੀ, ਮਨਪ੍ਰੀਤ ਗੋਸਲ, ਅਤੇ ਮੀਡਿਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਹਾਜਰ ਸਨ।