← ਪਿਛੇ ਪਰਤੋ
218 ਨੈਗੇਟਿਵ ਰਿਪੋਰਟਾਂ ਪ੍ਰਾਪਤ- 295 ਨਵੇਂ ਨਮੂਨੇ ਭੇਜੇ ਅਸ਼ੋਕ ਵਰਮਾ ਬਠਿੰਡਾ, 08 ਜੂਨ 2020: ਬਠਿੰਡਾ ਜ਼ਿਲੇ ਲਈ ਸੋਮਵਾਰ ਸੁਭ ਰਿਹਾ ਅਤੇ ਅੱਜ ਜ਼ਿਲੇ ਵਿਚ ਕੋਈ ਵੀ ਕਰੋਨਾ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ। ਅੱਜ ਜ਼ਿਲੇ ਵਿਚ 218 ਨਮੂਨਿਆਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ 295 ਨਵੇਂ ਨਮੂਨੇ ਵੀ ਭੇਜੇ ਗਏ ਹਨ ਅਤੇ 61 ਪੁਰਾਣੇ ਨਮੂਨਿਆਂ ਦੀ ਰਿਪੋਟ ਆਊਣੀ ਬਕਾਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਸਮੇਂ ਐਕਟਿਵ ਕੇਸ 10 ਹਨ ਅਤੇ ਜ਼ਿਲੇ ਵਿਚ ਹੁਣ ਤੱਕ ਕੁੱਲ 62 ਲੋਕਾਂ ਦੀ ਰਿਪੋਰਟ ਪਾਜਿਟਿਵ ਆਈ ਸੀ। ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਾਉਣ, ਵਾਰ ਵਾਰ ਹੱਥ ਧੋਣ ਅਤੇ ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇੰਨਾਂ ਨਿਯਮਾਂ ਪ੍ਰਤੀ ਜਨਜਾਗਰੂਕਤਾ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਹੈ। ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਵੀ ਉਨਾਂ ਦੇ ਨਾਲ ਹਾਜਰ ਸਨ।
Total Responses : 267