← ਪਿਛੇ ਪਰਤੋ
ਹਰੀਸ ਕਾਲੜਾ ਕੀਰਤਪੁਰ ਸਾਹਿਬ 08 ਜੂਨ 2020 : ਮਿਸ਼ਨ ਫਤਿਹ ਅਧੀਨ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾ ਅਨੁਸਾਰ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਅਧੀਨ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਵਿੱਖੇ ਸਵੇਰੇ 4:30 ਤੋਂ 6:30 ਅਤੇ ਰਾਤ 7:30 ਤੋਂ 9:30 ਵਜੇ ਰੇਲ ਗੱਡੀ ਰਾਂਹੀ ਆ ਰਹੇ ਯਾਤਰੀਆਂ ਦੀ ਮਲਟੀਪਰਪਜ ਹੈਲਥ ਵਰਕਰਜ ਮੇਲ ਦੀਆਂ ਟੀਮਾਂ ਮੈਡੀਕਲ ਸਕਰੀਨਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਵਿੱਖੇ ਪਹੁੰਚ ਰਹੇ ਯਾਤਰੀਆਂ ਦੀ ਸਕਰੀਨਿੰਗ ਕਰਕੇ ਉਂਨ੍ਹਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਹੋਣ ਲਈ ਕਿਹਾ ਜਾ ਰਿਹਾ ਹੈ।ਇਨ੍ਹਾ ਵਿਚੋ ਲੱਛਣ ਪਾਏ ਜਾਣ ਵਾਲੇ ਵਿਅਕਤੀ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਕੋਵਿਡ-19 ਅਧੀਨ ਟੈਸਟ ਕਰਵਾਉਣ ਲਈ ਭੇਜਿਆ ਜਾ ਰਿਹਾ ਹੈ।ਜਿਕਰਯੋਗ ਹੈ ਕਿ ਇਕ ਟ੍ਰੇਨ ਸਵੇਰੇ 4 ਵਜੇ ਉਨਾ ਤੋਂ ਦਿੱਲੀ ਲਈ ਰਵਾਨਾ ਹੂੰਦੀ ਹੈ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਹੋ ਕੇ ਗੁਜਰਦੀ ਹੈ, ਉਸੇ ਤਰ੍ਹਾਂ ਹੀ ਦਿੱਲੀ ਤੋਂ ਉਨਾਂ ਨੂੰ ਜਾ ਰਹੀ ਟ੍ਰੇਨ ਸ਼ਾਮ 8 ਵਜੇ ਦੇ ਕਰੀਬ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਹੋ ਕੇ ਲੰਘਦੀ ਹੈ। ਡਾ.ਸਰੋਆ ਨੇ ਕਿਹਾ ਕਿ ਹੈਲਥ ਵਰਕਰਜ ਅੰਤਰਰਾਜੀ ਨਾਕਿਆ ਦੇ ਨਾਲ ਨਾਲ ਰੇਲਵੇ ਸਟੇਸ਼ਨਾ ਦੀ ਡਿਊੇਟੀਆ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ।ਕੋਵਿਡ-19 ਨੂੰ ਲੈ ਕੇ ਪੂਰਾ ਵਿਭਾਗ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਹਰ ਪੱਖ ਤੋਂ ਪੂਰੀ ਸਤਰਕਤਾ ਨਾਲ ਕੰਮ ਕਰ ਰਿਹਾ ਹੈ।
Total Responses : 267