← ਪਿਛੇ ਪਰਤੋ
ਬਾਹਰੋਂ ਘਰ ਆਉਣ ਸਮੇਂ ਹਰ ਇੱਕ ਵਿਅਕਤੀ ਨੂੰ ਆਪਣੇ ਹੱਥ ਧੋਣ ਜਾਂ ਸੇਨੇਟਾਈਜ ਕਰਨ ਬਾਰੇ ਕੀਤਾ ਜਾਗਰੂਕ ਹਰੀਸ਼ ਕਾਲੜਾ ਸ੍ਰੀ ਅਨੰਦਪੁਰ ਸਾਹਿਬ, 29 ਜੂਨ 2020 : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਕਰੋਨਾ ਨੂੰ ਹਰਾ ਕੇ ਪੰਜਾਬ ਨੂੰ ਇਸ ਤੋ ਮੁਕਤ ਬਣਾਉਣ ਲਈ ਵਿੱਢੇ ਗਏ ਫਤਿਹ ਮਿਸ਼ਨ ਤਹਿਤ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਤੇ ਜਾਰੀ ਹਨ।ਸਰਕਾਰ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਕਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਹ ਜਾਗਰੂਕਤਾ ਕਰੋਨਾ ਨੂੰ ਖਤਮ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਕਿਉਕਿ ਸਾਵਧਾਨੀ ਅਤੇ ਬਚਾਅ ਹੀ ਇਸਦੀ ਕੜੀ ਤੋੜਨ ਵਿੱਚ ਸਹਾਈ ਸਿੱਧ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਤਕਨੀਕੀ ਸਿੱਖਿਆ ਸੰਸਥਾ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸੰਸਥਾ ਦੇ ਇੰਸਟਰਕਟਰਾਂ ਅਤੇ ਸਟਾਫ ਵਲੋ ਜ਼ਮੀਨੀ ਪੱਧਰ ਤੋ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ ਅਤੇ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਉਨ੍ਹਾਂ ਨੇ ਕਿਹਾ ਕਿ ਸਾਡੇ ਸਟਾਫ ਵਲੋ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਘਰ ਤੋ ਬਾਹਰ ਆਉਣ ਜਾਉਣ ਸਮੇਂ ਹਰ ਇਕ ਵਿਅਕਤੀ ਦੇ ਹੱਥ ਧੋਣ ਜਾਂ ਸੈਨੇਟਾਈਜ ਕਰਵਾਉਣ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਉਨ੍ਹਾਂ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਵੱਲੋ ਅੱਜ ਹਰ ਇੱਕ ਵਿਅਕਤੀ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਕਰੋਨਾ ਸਬੰਧੀ ਅਪਡੇਟ ਆਸਾਨੀ ਨਾਲ ਮਿਲ ਸਕੇ। ਇਸੇ ਤਰਾਂ ਅੱਜ ਡੋਰ ਟੂ ਡੋਰ ਜਾਗਰੂਕਤਾ ਪ੍ਰੋਗਰਾਮ ਤਹਿਤ ਤਕਨੀਕੀ ਸਿੱਖਿਆ ਸੰਸਥਾ ਦੇ ਮੁਲਾਜਮਾ ਵਲੋ ਘਰ ਘਰ ਜਾ ਕੇ ਲੋਕਾਂ ਵਿੱਚ ਕਰੋਨਾ ਤੋ ਬਚਣ ਲਈ ਸਾਵਧਾਨੀਆਂ ਵਰਤਣ ਲਈ ਵਿਸਥਾਰਪੂਰਵਕ ਜਾਗਰੂਕਤਾ ਫੈਲਾਈ। ਪ੍ਰਿੰਸੀਪਲ ਨੇ ਦੱਸਿਆ ਕਿ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਐਸ.ਡੀ.ਐਮ ਮੈਡਮ ਕਨੂੰ ਗਰਗ ਦੀ ਪ੍ਰੇਰਨਾ ਸਦਕਾ ਆਈ.ਟੀ.ਆਈ ਦਾ ਸਟਾਫ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸੇਸ਼ ਮੁਹਿੰਮ ਚਲਾ ਕੇ ਲੋਕਾਂ ਨੁੰ ਜਾਗਰੂਕ ਕਰ ਰਹੇ ਹਨ। ਉਹ ਘਰ ਤੋ ਨਿਕਲਣ ਸਮੇ ਮਾਸਕ ਪਾਉਣ ਅਤੇ ਘਰ ਦਾ ਆਲਾ ਦੁਆਲਾ ਸਾਫ ਰੱਖਣ ਦੀ ਵੀ ਪ੍ਰੇਰਨਾ ਦੇ ਰਹੇ ਹਨ।
Total Responses : 267