ਅਸ਼ੋਕ ਵਰਮਾ
ਬਠਿੰਡਾ 15 ਜੂਨ 2020: ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਬਠਿੰਡਾ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਮਾਰਟ ਫੋਨਾਂ ਉੱਪਰ ਕੋਵਾ ਐਪ ਡਾਊਨਲੋਡ ਕਰਨ ਤਾਂ ਜੋ ਮਿਸ਼ਨ ਫਤਿਹ ਦੇ ਯੋਧਿਆਂ ਦੇ ਕਰਵਾਏ ਜਾ ਰਹੇ ਮੁਕਾਬਿਲਆਂ ਵਿੱਚ ਹਿੱਸਾ ਲਿਆ ਜਾ ਸਕੇ। ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਨੂੰ ਹਰਾਉਣ ਲਈ ਮਿਸ਼ਨ ਫਤਿਹ ਮੁਹਿੰਮ ਨੂੰ ਪਿੰਡ ਪਿੰਡ ਤੱਕ ਫੇੈਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਹਰ ਇੱਕ ਵਿਅਕਤੀ ਦਾ ਯੋਗਦਾਨ ਯਕੀਨੀ ਬਣਾਉਣ ਲਈ ਉਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਦੀ ਲੜਾਈ ਵਿੱਚ ਆਪਣਾ ਹਿੱਸਾ ਪਾਉਣ ਵਾਲੇ 5000 ਕਰੋਨਾ ਯੋਧਿਆਂ ਨੁੂੰ ਬੈਜਾਂ ਦੀ ਵੰਡ ਕੀਤੀ ਜਾ ਰਹੀ ਹੈ। ਇਹ ਬੈਜ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋ ਕਰੋਨਾ ਦੌਰਾਨ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਨੂੰ ਵੰਡੇ ਜਾਣਗੇ। ਇਸ ਵਿੱਚ ਆਂਗਣਵਾੜੀ ਵਰਕਰ, ਸਰਪੰਚ, ਗੈਰ ਸਰਕਾਰੀ ਸੇਵਾ ਸੰਸਥਾਵਾਂ, ਪੁਲਿਸ ਵਿਭਾਗ, ਇਲਾਕਾ ਭਲਾਈ ਕਮੇਟੀਆਂ ਆਦਿ ਸ਼ਾਮਿਲ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ਦੇ ਜੇਤੂ ਯੋਧਿਆਂ ਨੂੰ ਟੀ ਸ਼ਰਟ ਅਤੇ ਸਰਟੀਫਿਕੇਟ ਵੰਡੇ ਜਾਣਗੇ। ਇਨ੍ਰਾਂ ਸਰਟੀਫਿਕੇਟਾਂ ਤੇ ਮਿਸ਼ਨ ਫਤਿਹ ਯੋਧਿਆਂ ਦੀ ਫੋਟੋ ਹੋਵੇਗੀ ਜਿਸ ਉੱਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਹਸਤਾਖਰ ਵੀ ਹੋਣਗੇ। ਇਸ ਪ੍ਰਤੀਯੋਗਤਾ ਦੇ ਵਿਜੇਤਾਵਾ ਨੂੰ ਗੋਲਡ, ਸਿਲਵਰ ਅਤੇ ਕਾਸੀ ਦੇ ਸਰਟੀਫਿਕੇਟ ਵੰਡੇ ਜਾਣਗੇ। ਇਸ ਵਿੱਚ ਭਾਗ ਲੈਣ ਲਈ ਚਾਹਵਨ ਆਪਣੀ ਰਜਿਸਟੇਸ਼ਨ 17 ਜੂਨ ਤੋ ਕੋਵਾ ਐਪਲੀਕੇਸ਼ਨ ਉੱਤੇ ਮਿਸ਼ਨ ਫਤਿਹ ਵਰੀਅਰਜ਼ ਦੇ ਸਿਰਲੇਖ ਹੇਠ ਕਰ ਸਕਦੇ ਹਨ।
ਇਸ ਪ੍ਰਤੀਯੋਗਤਾ ਦੌਰਾਨ ਰੋਜਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਮਾਸਕ ਪਾਉਣਾ, ਹੱਥ ਧੋਣੇ, ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਪੁਆਇੰਟ ਐਪ ਉੱਤੇ ਹੀ ਦਿੱਤੇ ਜਾਣਗੇ। ਇਨਾਂ ਪੁਆਇੰਟਾਂ ਨੂੰ ਰੋਜਾਨਾ ਹਿਸਾਬ ਲਗਾਇਆ ਜਾਵੇਗਾ ਅਤੇ ਸਭ ਤੋ ਵੱਧ ਪੁਆਇੰਟ ਲੈਣ ਵਾਲੇ ਨੂੰ ਮਿਸ਼ਨ ਫਤਿਹ ਵਰੀਅਰ ਵਜੋ ਸਰਟੀਫਿਕੇਟ ਅਤੇ ਟੀ ਸ਼ਰਟ ਦਿੱਤੀ ਜਾਵੇਗੀ। ਉਨਾਂ ਬਠਿੰਡਾ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਣਾਉਣਾ ਯਕੀਨੀ ਬਣਾਇਆ ਜਾਵੇ, ਜਿਵੇ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਹਂੈਡ ਸੇਨੇਟਾਈਜ਼ਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ ਅਤੇ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾਵੇ। ਉਨਾਂ ਕਿਹਾ ਕਿ ਕਰੋਨਾ ਤੋ ਸਾਵਧਾਨੀ ਇੱਕ ਮਾਤਰ ਬਚਣ ਦਾ ਉਪਾਅ ਹੈ।