← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 21 ਅਪ੍ਰੈਲ 2020 - ਮੀਸ਼ਾ ਤੇ ਨੀਸ਼ੂ ਨਿਵਾਸੀ ਨਿਵਾਸੀ ਸ਼ੇਖਾਂ ਮੁਹੱਲਾ ਵੱਲੋਂ ਮਾਸਕ ਬਣਾ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਨੂੰ ਸੌਪ ਕੇ ਜ਼ਰੂਰਤਮੰਦਾ ਦੀ ਲਈ ਮਦਦ ਕੀਤੀ ਗਈ ਹੈ। ਮੀਸ਼ਾ ਤੇ ਨੀਸ਼ੂ ਨਿਵਾਸੀ ਸ਼ੇਖਾ ਮੁਹੱਲਾ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜਰ ਪੂਰੀ ਅਹਿਤਿਆਤ ਵਰਤ ਅਤੇ ਪੂਰੀ ਸਾਫ ਸਫਾਈ ਨਾਲ 500 ਦੇ ਕਰੀਬ ਮਾਸਕ ਬਣਾ ਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ ਸੌਂਪ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋਨਾ ਵਾਇਰਸ ਦੇ ਮੱਦੇਨਜਰ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਉਣ ਲਈ ਸਹਿਯੋਗ ਦਿੱਤਾ ਗਿਆ । ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਮੀਸ਼ਾ ਅਤੇ ਨੀਸ਼ੂ ਦੀ ਸ਼ਲਾਘਾ ਕਰਦਿਆ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਜਰੀਏ ਜ਼ਰੂਰਤਮੰਦਾ ਦੀ ਸਹਾਇਤਾਂ ਕਰਨ ਤੇ ਪ੍ਰਸ਼ੰਸ਼ਾ ਕੀਤੀ । ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸ਼ਨ ਸਭ ਦੇ ਸਹਿਯੋਗ ਨਾਲ ਹੀ ਹਰ ਪੱਧਰ ਤੇ ਜਾ ਕੇ ਜ਼ਰੂਰਤਮੰਦਾ ਦੀ ਸਾਹਇਤਾ ਅਤੇ ਉਨ੍ਹਾਂ ਦੀ ਲੋੜਾ ਮੁਤਾਬਿਕ ਲੋੜਾਂ ਪੂਰੀਆਂ ਕਰਨ ਵਿੱਚ ਪੂਰਨ ਤੌਰ ਤੇ ਕਾਰਗਰ ਸਿੱਧ ਹੋ ਰਿਹਾ ਹੈ।
Total Responses : 267