ਮੁਕਤਸਰ ਦੇ ਪਿੰਡ ਧੂਲਕੋਟ ’ਚ 98 ਫ਼ੀਸਦੀ ਲੋਕਾਂ ਨੇ ਕਰਾਇਆ ਕੋਰੋਨਾ ਟੀਕਾਕਰਨ, ਡੀਸੀ ਨੇ ਪੰਚਾਇਤ ਨੂੰ ਕੀਤਾ ਸਨਮਾਨਿਤ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਜੂਨ 2021-ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਅੱਜ ਪਿੰਡ ਧੂਲਕੋਟ ਦੀ ਪੰਚਾਇਤ ਨੂੰ ਉਚੇਚੇ ਤੌਰ ’ਤੇ 98 ਪ੍ਰਤੀਸ਼ਤ ਟੀਕਾਕਰਨ ਕਰਵਾਉਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਸਮੁੱਚੀ ਪੰਚਾਇਤ ਅਤੇ ਸਰਪੰਚ ਸੰਤੋਸ਼ ਕੌੋਰ ਸਮੇਤ ਕਾਲਾ ਸੋਢੀ ਅਤੇ ਹੋਰ ਮੋਹਤਬਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਾਕੀ ਦੇ ਰਹਿੰਦੇ ਲੋਕਾਂ ਨੂੰ ਵੀ ਜਲਦ ਤੋਂ ਜਲਦ ਟੀਕਾ ਲਗਵਾ ਲਿਆ ਜਾਵੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਪਿੰਡ ਨੂੰ 10 ਲੱਖ ਰੁਪਏ ਦੀ ਗਰਾਂਟ ਨੂੰ ਲੈਣ ਦੇ ਹੱਕਦਾਰ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਲੋਕ ਭਲਾਈ ਦੇ ਕੰਮ ਲਈ ਪ੍ਰਸ਼ਾਸ਼ਨ ਵੱਲੋਂ ਜੋ ਵੀ ਸੰਭਵ ਸਹਾਇਤਾ ਹੋਵੇਗੀ, ਉਹ ਪੂਰੀ ਕੀਤੀ ਜਾਵੇਗੀ।
ਪਿੰਡ ਦੇ ਵਸਨੀਕ ਕਾਲਾ ਸੋਢੀ ਨੇ ਦੱਸਿਆ ਕਿ ਇਸ ਟੀਚੇ ਦੀ ਪ੍ਰਾਪਤੀ ਕਰਨਾ ਅਸਾਨ ਕੰਮ ਨਹੀਂ ਸੀ ਅਤੇ ਉਨ੍ਹ: ਦਿਨ ਰਾਤ ਇੱਕ ਕਰਕੇ ਇਸ ਟੀਚੇ ਦੀ ਪ੍ਰਾਪਤੀ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਇਸ ਪਿੰਡ ਦੇ 45 ਸਾਲ ਤੋਂ ਉਪਰ ਲੋਕਾਂ ਦਾ ਵੀ ਟੀਕਾਕਰਨ ਕਰਵਾ ਲਿਆ ਜਾਵੇਗਾ। ਪਿੰਡ ਦੀ ਪੰਚਾਇਤ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਏ.ਡੀ.ਸੀ. ਰਾਜੇਸ਼ ਤਿ੍ਰਪਾਠੀ, ਐਸ.ਡੀ.ਐਮ ਸਵਰਨਜੀਤ ਕੌਰ, ਐਸ.ਡੀ.ਐਮ ਓਮ ਪ੍ਰਕਾਸ਼ , ਗਗਨਦੀਪ, ਚਰਨਜੋਤ ਸਿੰਘ ਵਾਲੀਆ, ਅਸ਼ਵਨੀ ਅਰੋੜਾ ਅਸਿਸਟੈਂਟ ਕਮਿਸ਼ਨਰ (ਅੰਡਰ ਟ੍ਰੇਨਿੰਗ), ਗੁਰਦੀਪ ਸਿੰਘ ਮਾਨ ਡੀ.ਪੀ.ਆਰ.ਓ,ਜਗਮੋਹਨ ਸਿੰਘ ਮਾਨ ਜ਼ਿਲ੍ਹਾ ਨਿਆ ਅਧਿਕਾਰਤਾ ਅਫਸਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਸੁਰਜੀਤ ਸਿੰਘ, ਰੇਸ਼ਮ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਕੌਰ, ਕਰਮਜੀਤ ਕੌਰ, ਜਸਵਿੰਦਰ ਸਿੰਘ, ਸਵਰਨ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿਘ, ਵੀਰਪਾਲ ਕੌਰ, ਰਮਿੰਦਰਪਾਲ ਕੌਰ, ਅੰਮਿਤਪਾਲ ਕੌਰ, ਹਰਦਿਆਲ ਸਿੰਘ ਤੇ ਮੁਕੰਦ ਸਿੰਘ ਆਦਿ ਹਾਜ਼ਰ ਸਨ।