ਕਿਹਾ, ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ
ਐਸ.ਏ.ਐਸ. ਨਗਰ, 7 ਜੁਲਾਈ 2020: ਮੁਹਾਲੀ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਕਿਓਂਕਿ ਸ਼ਹਿਰ ਨੂੰ ਵਿਕਾਸ ਦੇ ਕੇਂਦਰ ਵਜੋਂ ਉੱਭਰਨ ਵਿਚ ਸਹਾਇਤਾ ਲਈ ਇਕ ਮਜ਼ਬੂਤ ਬੁਨਿਆਦੀ ਢਾਂਚਾ ਹੋਣਾ ਜਰੂਰੀ ਹੈ। '' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਮੁਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਸੈਕਟਰ -73 ਵਿਖੇ ਸ਼ਮਸ਼ਾਨ ਘਾਟ ਦੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ 'ਤੇ 50 ਲੱਖ ਰੁਪਏ ਖਰਚ ਹੋਣਗੇ।
ਕੈਬਨਿਟ ਮੰਤਰੀ ਨੇ ਸੈਕਟਰ -73 ਵਿਖੇ ਕ੍ਰਿਸ਼ਚੀਅਨ ਅਤੇ ਮੁਸਲਿਮ ਕਬਰਸਤਾਨ ਦੇ ਕੰਮ ਦਾ ਵੀ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰਾਜੈਕਟ 'ਤੇ 15 ਲੱਖ ਰੁਪਏ ਅਤੇ ਹੋਰ 15 ਲੱਖ ਰੁਪਏ ਮੁਸਲਿਮ ਕਬਰਿਸਤਾਨ ਦੀ ਚਾਰਦੀਵਾਰੀ ਬਣਾਉਣ 'ਤੇ ਖਰਚ ਕੀਤੇ ਜਾਣਗੇ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਰਿਸ਼ਵ ਜੈਨ ਸਾਬਕਾ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸੁਰਿੰਦਰ ਸਿੰਘ ਰਾਜਪੂਤ, ਨਛੱਤਰ ਸਿੰਘ, ਨਰੈਣ ਸਿੰਘ ਸਿੱਧੂ (ਸਾਬਕਾ ਐਮ. ਸੀ), ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਗੁਰਸਾਹਿਬ ਸਿੰਘ, ਬਾਬੂ ਖਾਨ, ਸੰਨੀ ਬਾਵਾ, ਗੁਲਫਾਮ ਅਲੀ, ਸੁਨੀਲ ਪਿੰਕਾ, ਕਮਲ ਗਰਗ ਕਮਿਸ਼ਨਰ ਨਗਰ ਨਿਗਮ, ਮੁਕੇਸ਼ ਗਰਗ ਐਸ.ਈ., ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਮੁਹਾਲੀ, ਤਰਨਜੀਤ ਕੌਰ ਗਿੱਲ ਸਾਬਕਾ ਐਮ.ਸੀ. ਅਤੇ ਰਾਜਾ ਕੰਵਰਜੋਤ ਸਿੰਘ ਸ਼ਾਮਲ ਹੋਏ।