ਅਸ਼ੋਕ ਵਰਮਾ
ਮਾਨਸਾ, 13 ਅਪ੍ਰੈਲ 2020: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਕਰੋਨਾਂ ਵਾਇਰਸ ਵਰਗੇ ਗੰਭੀਰ ਸੰਕਟ ਦੌਰਾਨ ਵੀ ਜਾਨ ਹੂਲਵੀਂ ਡਿਊਟੀ ਦੇ ਰਹੇ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਤੇ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਚਿੰਤਾ ਜਾਹਰ ਕਰਦਿਆਂ ਇਸ ਵਰਤਾਰੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਮੈਡੀਕਲ ਪ੍ਰੈਕਟੀਸਨਰਜ ਅਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂਆਂ ਧੰਨਾ ਮੱਲ ਗੋਇਲ , ਕੁਲਵੰਤ ਰਾਏ ਪੰਡੋਰੀ, ਐਚ ਐਸ ਰਾਣੂ, ਗੁਰਮੇਲ ਸਿੰਘ, ਨਛੱਤਰ ਸਿੰਘ ਪੱਟੀ, ਸੁਰਜੀਤ ਸਿੰਘ , ਜਸਵਿੰਦਰ ਭੋਗਲ, ਮਲਕੀਤ ਥਿੰਦ ,ਦਿਲਦਾਰ ਸਿੰਘ, ਅਵਤਾਰ ਸਿੰਘ ਬਟਾਲਾ, ਸੀ ਆਰ ਸੰਕਰ, ਸਵਰਨ ਸਿੰਘ, ਅਵਤਾਰ ਸਿਂੰਘ ਚੀਮਾਂ ਅਤੇ ਚਮਕੌਰ ਸਿੰਘ ਆਦਿ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਹਿੰਦੋਸਤਾਨ ਵੀ ਸੰਸਾਰ ਪੱਧਰ ਤੇ ਫੈਲੇ ਕਰੋਨਾ ਵਾਇਰਸ ਦੇ ਕਹਿਰ ਦੀ ਲਪੇਟ ਵਿੱਚ ਹੈ ਜਿਸ ਕਾਰਨ ਪੂਰੇ ਭਾਰਤ ਵਿਚ ਲਾਕਡਾਊਨ ਅਤੇ ਕਰਫਿਊ ਵਰਗੀਆਂ ਪਾਬੰਦੀਆਂ ਲਾਈਆਂ ਗਈਆਂ ਹਨ।
ਉਨਾਂ ਕਿਹਾ ਕਿ ਹਰ ਥਾਂ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਤਾਕੀਦ ਕੀਤੀ ਗਈ ਹੈ ਪਰ ਕੁੱਝ ਲੋਕ ਇਸ ਨੂੰ ਸਮਝ ਦੀ ਥਾਂਕਰਫਿੳੂ ਦੀ ਉਲੰਘਣਾ ਕਰ ਰਹੇ ਹਨ। ਉਨਾਂ ਆਖਿਆ ਕਿ ਜੇਕਰ ਵਿੱਚ ਕੁੱਝ ਲੋਕ ਮਜਬੂਰੀ ਵੱਸ ਕਿਸੇ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲ ਰਹੇ ਹਨ ਤਾਂ ਇਹ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਨਹੀਂ ਸਮਝਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਹੁਤ ਸਾਰੇ ਲੋਕ ਜਾਣਬੁਝ ਕੇ ਇਸ ਦੀ ਉਲੰਘਣਾ ਕਰ ਰਹੇ ਹਨ ਜਿਸ ਕਾਰਨ ਪੁਲਿਸ ਅਤੇ ਲੋਕਾਂ ਵਿਚਕਾਰ ਟਕਰਾਅ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਜੋਕਿ ਇਸ ਵੇਲੇ ਮੰਦਭਾਗੀਆਂ ਅਤੇ ਲੋਕ ਹਿੱਤ ’ਚ ਨਹੀਂ ਹੈ।
ਉਨਾਂ ਆਖਿਆ ਕਿ ਪਟਿਆਲੇ ਦੀ ਸਨੌਰ ਸਬਜੀ ਮੰਡੀ ਅੰਦਰ ਨਿਹੰਗ ਸਿੰਘਾਂ ਵੱਲੋਂ ਤੈਸ਼ ਵਿੱਚ ਆਕੇ ਕਿਰਪਾਨ ਨਾਲ ਹਮਲਾ ਕਰਕੇ ਏ.ਐਸ.ਆਈ.ਦਾ ਹੱਥ ਵੱਢਣਾ, ਮਾਨਸਾ ਦੇ ਪਿੰਡ ਠੂੱਠਿਆਂ ਵਾਲੀ ਅਤੇ ਫਰੀਦਕੋਟ ਜਿਲੇ ਦੇ ਕੋਟਕਪੁਰਾ ’ਚ ਵੀ ਪੁਲਿਸ ਪਾਰਟੀ ਤੇ ਹਮਲੇ ਤੋਂ ਇਲਾਵਾ ਪਾਤੜਾਂ ਦੇ ਨਾਲ ਨਾਂਲ ਕਈ ਥਾਵਾਂ ਵਿੱਚ ਵੀ ਪੁਲਿਸ ਨੂੰ ਨਿਸ਼ਾਨਾਂ ਬਣਾਂਇਆ ਗਿਆ ਜਿਸ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਨੀ ਬਣਦੀ ਹੈ ।
ਉਨਾਂ ਆਖਿਆ ਕਿ ਮਾਮਲੇ ਦਾ ਦੂਸਰਾ ਪਹਿਲੂ ਹੈ ਕਿ ਬਹੁਤ ਸਾਰੀਆਂ ਜਗਾਵਾਂ ਤੇ ਪੁਲਿਸ ਮੁਲਾਜਿਮਾਂ ਨੇ ਵੀ ਲੋਕਾਂ ਨਾਲ ਜਿਆਦਤੀਆਂ ਕੀਤੀਆਂ ਹਨ ਜਿੰਨਾਂ ’ਚ ਗਾਲਾਂ ਕੱਢਣਾ ਤੇ ਡਾਂਗਾਂ ਨਾਲ ਵੀ ਕੁੱਟਣਾ ਸ਼ਾਮਲ ਹੈ ਜੋਕਿ ਗੈਰਲੋਕਤੰਤਰੀ, ਮਨੁੱਖੀ ਕਦਰਾਂ ਕੀਮਤਾਂ ਦੇ ਉਲਟ ਅਤੇ ਨਿੰਦਣਯੋਗ ਹੈ।
ਉਨਾਂ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਬਗੈਰ ਲੋਕਾਂ ਨੂੰ ਚੇਤਨ ਕੀਤਿਆਂ ਕੀਤਾ ਲਾਕਡਾਉਣ ਦਾ ਇਹ ਐਲਾਨ ਹੈ । ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ । ਉਨਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਸਮਝੇ, ਉਨਾਂ ਦਾ ਯੋਗ ਹੱਲ ਕਰੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ ।