ਹਰੀਸ ਕਾਲੜਾ
- ਦੁਪਿਹਰ 2 ਵਜੇ ਤੋਂ ਸ਼ਾਮ 06 ਵਜੇ ਤੱਕ ਦਵਾਈਆਂ ਦੀ ਕੀਤੀ ਜਾਵੇਗੀ ਹੋਮ ਡਿਲਵਰੀ
ਰੂਪਨਗਰ, 14 ਅਪ੍ਰੈਲ 2020 - ਆਮ ਲੋਕਾਂ ਲਈ ਦਵਾਈਆਂ ਦੀ ਪੂਰਤੀ ਕਰਨ ਲਈ 37 ਮੈਡੀਕਲ ਸਟੋਰਾਂ ਨੂੰ ਸਵੇਰੇ 09 ਵਜੇ ਤੋਂ 2 ਵਜੇ ਤੱਕ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ.ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਰੂਪਨਗਰ ਨੇ ਦੱਸਿਆ ਕਿ ਇਨ੍ਹਾਂ ਮੈਡੀਕਲ ਸਟੋਰਾਂ ਰਾਹੀ ਦੁਪਹਿਰ 02 ਵਜੇ ਤੋਂ ਸਾਮ 6 ਵਜੇ ਤੱਕ ਹੋਮ ਡਿਲਵਰੀ ਰਾਹੀ ਦਵਾਈਆਂ ਮੁਹੱਈਆ ਕਰਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨਾਂ ਦੇ ਬਾਹਰ ਆਪਸੀ ਦੂਰੀ ਬਨਾਉਣ ਲਈ ਗੋਲ ਚੱਕਰ ਲਾ ਕੇ ਸ਼ੋਸ਼ਲ ਡਿਸਟੈਂਸ ਨੂੰ ਮੇਨਟੇਂਨ ਕੀਤਾ ਜਾਵੇ।ਡਿਲਵਰੀ ਬੁਆਏ ਦਵਾਈਆਂ ਦੀ ਪੈਮੇਂਟ ਆਪਸੀ ਦੂਰੀ ਬਣਾ ਕੇ ਬਾਕਸ ਵਿੱਚ ਕਰਨਗੇ ਅਤੇ ਮੈਡੀਕਲ ਸਟੋਰ ਮਾਲਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਸ਼ਿਰਡੀ ਮੈਡੀਕੋਜ਼, ਸਿਟੀ ਮੈਡੀਕੋਜ਼ , ਸੈਣੀ ਮੈਡੀਕੋਜ਼, ਸਿੰਘ ਮੈਡੀਕੋਜ਼, ਦੀਪ ਮੈਡੀਕਲ ਸਟੋਰ , ਕੈਲਾਸ਼ ਮੈਡੀਕਲ ਸਟੋਰ, ਪੰਜਾਬ ਮੈਡੀਕਲ ਸਟੋਰ, ਹਿੰਦ ਮੈਡੀਕਲ ਸਟੋਰ, ਕਾਲਿਆ ਮੈਡੀਕਲ ਸਟੋਰ ,ਧਨੋਟ ਮੈਡੀਕਲ ਸਟੋਰ, ਸ਼ਾਮ ਮੈਡੀਕੋਜ਼, ਮਹਿਕ ਮੈਡੀਕੋਜ਼, ਸ਼ਿਵਾਲਿਕ ਮੈਡੀਕਲ ਸਟੋਰ, ਅਜੀਤ ਮੈਡੀਕਲ ਸਟੋਰ, ਗੁਰੂ ਨਾਨਕ ਮੈਡੀਕਲ ਸਟੋਰ, ਐਮ.ਜੇ. ਮੈਡੀਕਲ ਸਟੋਰ , ਕੇ.ਕੇ. ਮੈਡੀਕੋਜ਼ , ਸਨਰਾਇਜ ਮੈਡੀਕਲ ਸਟੋਰ, ਨਟਰਾਜ਼ ਮੈਡੀਕੋਜ਼ ਸੰਬਧੀ ਦੁਕਾਨਾਂ ਮੰਗਲਵਾਰ , ਵੀਰਵਾਰ ਅਤੇ ਸ਼ਨੀਵਾਰ ਖੁਲਣਗੀਆਂ। ਇਸੇ ਤਰ੍ਹਾਂ ਕਹੋਲੀ ਮੈਡੀਕਲ ਸਟੋਰ, ਚੌਧਰੀ ਮੈਡੀਕਲ ਸਟੋਰ, ਕੇਵਲ ਮੈਡੀਕਲ ਸਟੋਰ, ਅਹੂਜਾ ਮੈਡੀਕੋਜ਼, ਗੋਪਾਲ ਮੈਡੀਕਲ ਸਟੋਰ, ਢਿੱਲੋਂ ਮੈਡੀਕੋਜ਼ , ਪਬਲਿਕ ਮੈਡੀਕਲ ਸਟੋਰ,ਡੀ.ਐਫ. ਮੈਡੀਕੋਜ਼ , ਜੱਗੀ ਮੈਡੀਕਲ ਸਟੋਰ, ਹੁਜਨ ਮੈਡੀਕਲ ਸਟੋਰ, ਭਾਵਨਾ ਮੈਡੀਕਲ ਸਟੋਰ , ਪ੍ਰੇਮ ਮੈਡੀਕਲ ਸਟੋਰ, ਗੁਪਤਾ ਜ਼ੈਲ ਸਿੰਘ ਨਗਰ , ਮਲਿੰਦਰ ਮੈਡੀਕਲ ਸਟੋਰ , ਨਿਊ ਦੀਪ ਮੈਡੀਕਲ ਸਟੋਰ , ਚੰਡੀਗੜ੍ਹ ਮੈਡੀਕਲ ਸਟੋਰ, ਜ਼ੋਤ ਮੈਡੀਕਲ ਸਟੋਰ ਅਤੇ ਪਾਲ ਮੈਡੀਕਲ ਸਟੋਰ ਸੋਮਵਾਰ, ਬੁਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਖੋਲਣ ਅਤੇ ਹੋਮ ਡਿਲਵਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਮੈਡੀਕਲ ਸਟੋਰਾਂ ਨੂੰ ਹਫਤੇ ਦੇ ਵਿੱਚ ਵੱਖ ਵੱਖ ਦਿਨਾਂ ਦੇ ਹਿਸਾਬ ਨਾਲ ਰੋਟੇਸ਼ਨ ਵਾਇਸ ਕਰਕੇ ਖੋਲਿਆ ਜਾਵੇਗਾ।