ਮੋਦੀ ਨੇ ਪੰਜਾਬ ਦੀ ਨੌਜਵਾਨ ਲੇਡੀ ਸਰਪੰਚ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ
ਪਠਾਨਕੋਟ, 24 ਅਪ੍ਰੈਲ, 2020 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਨੌਜਵਾਨ ਮਹਿਲਾ ਸਰਪੰਚ ਪੱਲਵੀ ਠਾਕੁਰ ਦੇ ਸਿਫਤਾਂ ਦੇ ਪੁੱਲ ਬੰਨ੍ਹੇ ।
ਦੱਸਣਯੋਗ ਹੈ ਕਿ ਪੱਲਵੀ ਠਾਕੁਰ ਪਠਾਨਕੋਟ ਜ਼ਿਲ•ੇ ਦੇ ਧਾਰਕਲਾਂ ਬਲਾਕ ਦੇ ਪਿੰਡ ਹਾੜਾ ਦੀ ਸਰਪੰਚ ਹੈ ਤੇ ਪੰਜਾਬ ਵਿਚ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਹੈ।
ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਵੇਂ ਪੰਜਾਬ ਵਿਚ ਕਿਸਾਨਾਂ ਲਈ ਮੰਡੀਆਂ ਵਿਚ ਜਿਣਸ ਲਿਆਉਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਕੀ ਪੈਮਾਨਾ ਤੈਅ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਚਾਰ ਪਿੰਡਾਂ ਦੀ ਇਕ ਮੰਡੀ ਬਣਾਈ ਗਈ ਹੈ ਤੇ ਕਿਸਾਨ ਹੋਲੋਗ੍ਰਾਮ ਵਾਲੀ ਪਰਚੀ ਲੈ ਕੇ ਹੀ ਮੰਡੀ ਵਿਚ ਜਾ ਸਕਦਾ ਹੈ। ਇਸ ਤੋਂ ਇਲਾਵਾ ਟਰਾਲੀ ਵਿਚ ਸਿਰਫ 50 ਕੁਇੰਟਲ ਕਣਕ ਲਿਜਾ ਸਕਦਾ ਹੈ ਤੇ ਟਰੈਕਟਰ ਚਾਲਕ ਦੇ ਨਾਲ ਇਕ ਹੀ ਹੈਲਪਰ ਲਿਜਾਣ ਦੀ ਆਗਿਆ ਹੈ ਤੇ ਦੋਵੇਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਗੇ।
ਮੋਦੀ ਨੇ ਪੱਲਵੀ ਦੀ ਗੱਲ ਸੁਣ ਕੇ ਉਸਦੀ ਵਡਿਆਈ ਕਰਦਿਆਂ ਆਖਿਆ ਕਿ ਉਸਨੇ ਬਹੁਤ ਵਧੀਆ ਢੰਗ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਉਸਨੇ ਬਹੁਤ ਵਧੀਆ ਤਰੀਕੇ ਨਾਲ ਸੰਕਟ ਵੇਲੇ ਪਿੰਡ ਨੂੰ ਸੰਭਾਲਿਆ ਹੈ ਤੇ ਪਿੰਡ ਵਾਲੇ ਉਸਦਾ ਕਹਿਣਾ ਮੰਨਦੇ ਹਨ। ਉਹਨਾਂ ਕਿਹਾ ਕਿ ਉਹ ਪਲੱਵੀ ਦੇ ਹੌਂਸਲੇ ਦੀ ਸ਼ਲਾਘਾ ਕਰਦੇ ਹਨ।
ਮੋਦੀ ਨੇ ਕਿਸਾਨਾਂ ਦੇ ਸਿਹਤਮੰਦ ਰਹਿਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਨੇ ਇਸ ਸੰਕਟ ਦੇ ਵੇਲੇ ਵੀ ਦੇਸ਼ ਨੂੰ ਜ਼ਰੂਰ ਅਨਾਜ, ਸਬਜ਼ੀਆਂ, ਦੁੱਧ ਆਦਿ ਦੀ ਕਮੀ ਨਹੀਂ ਆਉਣ ਦਿੱਤੀ। ਮੋਦੀ ਨੇ ਪਲੱਵੀ ਨੂੰ ਇਹ ਵੀ ਆਖਿਆ ਕਿ ਸਰਕਾਰ ਯੂਰੀਆ ਦੀ ਸਪਲਾਈ ਘਟਾ ਕੇ ਧਰਤੀ ਨੂੰ ਬਚਾਉਣਾ ਚਾਹੁੰਦੀ ਹੈ ਤੇ ਇਸ ਮਾਮਲੇ 'ਤੇ ਵੀ ਪੱਲਵੀ ਸਰਕਾਰ ਦਾ ਸਾਥ ਦੇਵੇ। ਮੋਦੀ ਨੇ ਗੱਲਬਾਤ ਦੌਰਾਨ ਕਈ ਵਾਰ ਪੱਲਵੀ ਦਾ ਨਾਂ ਲਿਆ।