ਮੋਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਆਕਸੀਜਨ ਕੰਨਸਨਟ੍ਰੇਟਰ ਬੈਂਕ ਦੀਆਂ ਸੇਵਾਵਾਂ ਲੈ ਰਹੇ ਹਨ ਲੋਗ
ਹਰਜਿੰਦਰ ਸਿੰਘ ਭੱਟੀ
- ਇਲਾਜ ਹੋਣ ਉਪਰੰਤ ਘਰ ਵਿੱਚ ਇਕਾਂਤਵਾਸ ਵਾਲੇ ਲੋੜਵੰਦ ਮਰੀਜ਼ਾਂ ਨੂੰ ਬਿਨ੍ਹਾਂ ਕਿਰਾਏ ਤੋਂ ਮੁਹੱਈਆ ਕਰਵਾਏ ਜਾ ਰਹੇ ਹਨ ਆਕਸੀਜਨ ਕੰਨਸਨਟ੍ਰੇਟਰ
ਐਸ.ਏ.ਐਸ ਨਗਰ, 01 ਜੂਨ 2021 - ਕੋਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਜੋ ਇਲਾਜ ਹੋਣ ਉਪਰੰਤ ਘਰਾਂ ਵਿੱਚ ਇਕਾਂਤਵਾਸ ਹਨ ਅਤੇ ਉਨ੍ਹਾਂ ਦੀ ਆਕਸੀਜਨ ਘੱਟ ਹੈ, ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਆਕਸੀਜਨ ਕੰਨਸਨਟ੍ਰੇਟਰ ਕਿਰਾਏ ਤੋਂ ਬਿਨ੍ਹਾਂ ਮਹੁੱਈਆ ਕਰਨ ਲਈ ਆਕਸੀਜਨ ਕੰਨਸਨਟ੍ਰੇਟਰ ਬੈਂਕ,ਕਮਰਾ ਨੰਬਰ 308 ਦੂਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ -76, ਐਸ.ਏ.ਐਸ ਨਗਰ ਵਿਖੇ ਸਥਾਪਤਾ ਕੀਤਾ ਗਿਆ ਹੈ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੇ ਦੱਸਿਆ ਕਿ ਆਕਸੀਜਨ ਕੰਨਸਨਟ੍ਰੇਟਰ, ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਦਫਤਰ ਵਿਖੇ 5000/- ਰੁਪਏ ਮੋੜਨਯੋਗ ਸਕਿਊਰਟੀ ਜਮ੍ਹਾਂ ਕਰਵਾਉਣ ਉਪਰੰਤ ਵਾਪਸ ਮੌੜੇ ਜਾਣ ਦੇ ਅਧਾਰ ਤੇ 15 ਦਿਨਾਂ ਲਈ ਦਿੱਤਾ ਜਾਂਦਾ ਹੈ। ਮਰੀਜ਼ ਦੇ ਵਾਰਸ ਨੂੰ ਆਕਸੀਜਨ ਕੰਨਸਨਟ੍ਰੇਟਰ ਲੈਣ ਸਬੰਧੀ ਇਲਾਜ ਉਪਰੰਤ ਡਾਕਟਰ ਦੁਆਰਾ ਜਾਰੀ ਕੀਤੀ ਗਈ ਪਰਚੀ ਜਿਸ ਵਿਚ ਆਕਸੀਜਨ ਕੰਨਸਨਟ੍ਰੇਟਰ ਦੀ ਲੋੜ ਸਬੰਧੀ ਲਿਖਿਆ ਗਿਆ ਹੋਵੇ ਦੀ ਕਾਪੀ ਅਤੇ ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਖਰੜ ਦੇ ਰਹਿਣ ਵਾਲੇ ਸ੍ਰੀ ਰਵਿੰਦਰ ਸਿੰਘ ਅਤੇ ਚੰਡੀਗੜ੍ਹ ਦੀ ਰਹਿਣ ਵਾਲੀ ਸ੍ਰੀਮਤੀ ਕਵੀਤਾ ਨੂੰ ਡਾਕਟਰ ਦੀ ਪਰਚੀ ਅਨੁਸਾਰ ਆਕਸੀਜਨ ਕੰਨਸਨਟ੍ਰੇਟਰ ਮੁਹੱਈਆ ਕਰਵਾਏ ਗਏ ਹਨ। ਆਕਸੀਜਨ ਕੰਨਸਨਟ੍ਰੇਟਰ ਲੈਣ ਸਬੰਧੀ ਦਫਤਰ ਦੇ ਫੋਨ ਨੰ 0172 -2219526 ਅਤੇ ਸ੍ਰੀ ਮੋਹਨ ਲਾਲ ਸਿੰਗਲਾ, ਸੀਨੀਅਰ ਸਹਾਇਕ, ਰੈਡ ਕਰਾਸ ਸ਼ਾਖਾ ਦੇ ਮੁਬਾਇਲ ਨੰ 94174-95806 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਗਰੀਸ ਦਿਆਲਨ, ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਐਸ.ਏ.ਐਸ ਨਗਰ ਵਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਸ਼ਾਖਾ ਵਲੋਂ ਜਨ ਔਸ਼ਧੀ ਸਟੋਰਾਂ ਦੀ ਸਹਾਇਤਾ ਨਾਲ ਬਜਾਰ ਨਾਲੋਂ ਬਹੁਤ ਸਸਤੇ ਰੇਟ ਤੇ ਵਧਿਆ ਮਿਆਰ ਵਾਲੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਵੰਡੇ ਜਾਂਦੇ ਰਹੇ ਹਨ।