← ਪਿਛੇ ਪਰਤੋ
ਸੋਸ਼ਲ ਮੀਡੀਆ ਤੇ ਘੁੰਮ ਰਹੀ ਕੱਲ੍ਹ ਨੂੰ ਬੱਸਾਂ ਚੱਲਣ ਦੀ ਖ਼ਬਰ
ਫਿਰੋਜ਼ਪੁਰ 26 ਮਾਰਚ 2020 : ਅੱਜ ਸੋਸ਼ਲ ਮੀਡੀਆ 'ਤੇ ਕੱਲ੍ਹ ਨੂੰ ਮੋਹਾਲੀ ਤੋਂ ਪੀ ਜੀ ਵਾਲੇ ਬੱਚਿਆਂ ਨੂੰ ਘਰ ਛੱਡਕੇ ਆਉਣ ਵਾਲੀ ਤੇਜ਼ੀ ਨਾਲ ਘੁੰਮ ਰਹੀ ਖਬਰ ਬਿਲਕੁੱਲ ਗਲਤੁ ਹੈ ਜੋ ਕਿਸੇ ਸ਼ਰਾਰਤੀ ਅਨਸਰ ਵਲੋੰ ਘੁੰਮਾਈ ਗਈ ਹੈ। ਸੋਸ਼ਲ ਮੀਡੀਆ ਤੇ ਘੁੰਮ ਰਹੀ ਇਹ ਖਬਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਮੋਹਾਲੀ ਪ੍ਰਸ਼ਾਸ਼ਨ ਵਲੋੰ 27 ਮਾਰਚ ਨੂੰ ਮੋਹਾਲੀ ਰਹਿੰਦੇ ਪੜ੍ਹਾਈ ਅਤੇ ਨੌਕਰੀ ਕਰ ਰਹੇ ਨੌਜਵਾਨਾਂ ਨੂੰ ਘਰਾਂ ਤੱਕ ਪਹੁਚਾਉਣ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਇਹ 8 ਫੇਸ ਤੋਂ ਸਵੇਰੇ 4 ਵਜੇ ਚੱਲਣ ਦਾ ਸਮਾਂ ਪਾਇਆ ਗਿਆ ਹੈ। ਬੱਸਾਂ ਦੇ ਸਮੇਂ ਦੇ ਨਾਲ ਨਾਲ ਗਿਣਤੀ ਵੀ ਦਰਸਾਈ ਗਈ ਹੈ। ਇਸ ਦੀ ਸਚਾਈ ਜਾਨਣ ਲਈ ਮੋਹਾਲੀ ਦੇ ਟ੍ਰਾਂਸਪੋਰਟ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਫੈਲਾਈ ਗਈ ਹੈ ਜੋ ਬਿਲਕੁੱਲ ਗ਼ਲਤ ਹੈ। ਕੋਈ ਵੀ ਬਸ ਨਹੀਂ ਚਲਾਈ ਜਾ ਰਹੀ, ਸਗੋਂ ਅਜਿਹੇ ਲੋਕਾਂ ਤੇ ਕਾਰਵਾਈ ਕਰਨ ਬਾਰੇ ਸੋਚਿਆ ਜਾ ਰਿਹਾ ਹੈ।
Total Responses : 267