ਮੋਹਾਲੀ, 30 ਅਪ੍ਰੈਲ 2020: ਮੋਹਾਲੀ ਸਬ-ਡਵੀਜ਼ਨ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਵਿੱਚ ਢਿੱਲ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
- ਪਿੰਡਾਂ 'ਚ ਸਾਰੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ।
- ਜਦੋਂ ਕਿ ਸ਼ਹਿਰੀ ਇਲਾਕੇ 'ਚ ਸਾਰੀਆਂ ਦੁੱਧ ਵਾਲੀਆਂ ਡੇਅਰੀਆਂ, ਕੈਮਿਸਟ ਸਟੋਰ ਅਤੇ ਕਰਿਆਨਾ ਸਟੋਰ ਹਰ ਰੋਜ਼ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹੇ ਰਹਿਣਗੇ। ਉਸ ਤੋਂ ਬਾਅਦ ਸਿਰਫ ਹੋਮ ਡਿਲਵਰੀ ਹੋਵੇਗੀ।
ਹੋਰ ਸਾਰੀਆਂ ਦੁਕਾਨਾਂ ਔਡ- ਈਵਨ ਦੇ ਅਧਾਰ 'ਤੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹਗੀਆਂ। ਔਡ ਤਾਰੀਖ ਨੂੰ ਬੋਥ ,ਐਸਸੀਓ, ਐੱਸਸੀਐੱਫ ਨੰਬਰ ਆਦਿ ਖੋਲ੍ਹੀਆਂ ਜਾਣਗੀਆਂ। ਜਦੋਂ ਕਿ ਸੈਲੂਨ, ਪਾਰਲਰ, ਜਿੰਮ, ਮਾਲ, ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਲਈ ਇਜਾਜ਼ਤ ਨਹੀਂ ਦਿੱਤੀ ਗਈ।