ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 29 ਜੂਨ 2020: ਕਿਰਤੀ ਕਿਸਾਨ ਯੂਨੀਅਨ ਨੇ ਅੱਜ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਬਾਕੀ ਆਗੂਆਂ ਦੀ ਰਿਹਾਈ ਲਈ ਸੂਬਾ ਪੱਧਰੀ ਵਿਸ਼ਾਲ ਰੋਸ ਮੁਜਾਹਰਾ ਕੀਤਾ ਤੇ ਓੁਜਾੜੇ ਲੋਕਾਂ ਨੁੂੰ ਰੁਜਗਾਰ ਮੁਹੱਈਆ ਕਰਨ ਦੀ ਮੰਗ ਕੀਤੀ।ਕਰੋਨਾ ਸੰਕਟ ਕਰਕੇ ਸ਼ੁਰੂ ਹੋਏ ਲੌਕਡਾਓੂਨ ਦੇ ਵਿੱਚ ਇਹ ਪਹਿਲਾ ਪੰਜਾਬ ਪੱਧਰੀ ਇਕੱਠ ਸੀ।ਝੋਨੇ ਦੇ ਸੀਜਨ ਦੇ ਪੂਰੇ ਰੁਝੇਵੇ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੁੂਬਾਈ ਆਗੂਆਂ ਸਤਿਬੀਰ ਸਿੰਘ ਸੁਲਤਾਨੀ,ਜਤਿੰਦਰ ਛੀਨਾ ਅਮਰਜੀਤ ਹਨੀ,ਹਰਮੇਸ਼ ਢੇਸੀ ਬਲਵਿੰਦਰ ਭੁੱਲਰ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਕਾਗਰਸੀ ਵਰਕਰਾਂ ਵਾਂਗ ਕੰਮ ਕਰ ਰਹੇ ਹਨ ਅਤੇ ਆਗੂਆਂ ਤੇ ਪਰਚਿਆਂ ਵਾਲਾ ਮਾਮਲਾ ਵਿਧਾਇਕ ਦੇ ਹੱਥ ਦੱਸਿਆ ਜਾ ਰਿਹਾ ਹੈ।ਆਗੂਆਂ ਕਿਹਾ ਕੇ ਪੁਲਿਸ ਹੱਕੀ ਸੰਘਰਸ਼ ਕਰ ਰਹੇ ਆਗੂਆਂ ਨੂੰ ਦਬਾਓੁਣ ਲਈ ਐਨੀ ਕਾਹਲੀ ਹੈ ਕੇ ਪਹਿਲਾਂ ਝੂਠਾ ਮੁਕੱਦਮਾ ਦਰਜ ਕਰਕੇ ਜੇਲੀਂ ਡੱਕਿਆ ਤੇ ਫਿਰ ਪੰਜ ਦਿਨਾਂ ਵਿੱਚ ਹੀ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ।
ਉਹਨਾਂ ਕਿਹਾ ਕਿ ਬੇਕਾਬੂ ਆਰਥਿਕ ਸੰਕਟ ਕਰਕੇ ਲੋਕਾਂ ਚ ਓੁਪਜੀ ਬੇਚੈਨੀ ਤੋਂ ਡਰੀ ਸਰਕਾਰ ਲੌਕਡਾਓੂਨ ਨੂੰ ਸਿਆਸੀ ਤੌਰ ਤੇ ਵਰਤ ਰਹੀ ਹੈ। ਓੁਹਨਾਂ ਕਿਹਾ ਕੇ ਇੱਕ ਪਾਸੇ ਕੈਪਟਨ ਸਰਕਾਰ ਬੱਸਾਂ ਚ ਸ਼ੋਸ਼ਲ ਡਿਸਟਾਂਸ ਖਤਮ ਕਰਕੇ ਬੱਸਾਂ ਦੀਆਂ 56 ਸੀਟਾਂ ਭਰਨ ਦੀ ਇਜਾਜਤ ਦੇ ਰਹੀ ਦੂਜੇ ਪਾਸੇ ਚ ਤੇਲ ਕੀਮਤਾਂ ਦਾ ਵਿਰੋਧ ਕਰਨ ਲਈ ਸਿੱਧਵਾਂ ਕਲਾਂ ਚ ਇਕੱਠੇ ਹੋਏ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜਦੂਰ ਯੂਨੀਅਨ ਦੇ 31 ਕਾਰਕੁਨਾ ਤੇ ਪਰਚੇ ਦਰਜ ਕਰ ਦਿੱਤੇ ਹਨ।ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌਦਾਂ ਤੇ ਪੇਂਡੂ ਮਜਦੂਰ ਯੂਨੀਅਨ ਦੇ ਤਰਸੇਮ ਪੀਟਰ ਨੇ ਕਿਹਾ ਕੇ ਕੈਪਟਨ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਪਰ ਓੁਹਨਾਂ ਦਾ ਵਿਧਾਇਕ ਸੈਕੜੇ ਪਰਿਵਾਰਾਂ ਦਾ ਰੁਜਗਾਰ ਖੋਹ ਰਿਹਾ ਹੈ। ਓੁਹਨਾਂ ਕਿਹਾ ਕੇ ਦੇਸ਼ ਚ ਆਰਥਿਕ ਮੰਦੀ ਸਿਖਰਾਂ ਛੂਹ ਰਹੀ ਹੈ ਓੁਪਰੋ ਮੋਦੀ ਸਰਕਾਰ ਵੱਲੋਂ ਕਿਸਾਨੀ ਨੂੰ ਓੁਜਾੜਨ ਵਾਲੇ ਸਰਕਾਰੀ ਖਰੀਦ ਬੰਦ ਕਰਦੇ ਆਰਡੀਨੈਂਸ ਤੇ ਖੇਤੀ ਮੋਟਰਾਂ ਤੇ ਬਿਜਲੀ ਬਿਲ ਲਾਓੁਣ ਦੀ ਤਿਆਰੀ ਵੱਡੇ ਅੰਦੋਲਨਾਂ ਲਈ ਭੂਮੀ ਤਿਆਰ ਕਰ ਰਹੇ ਹਨ ਜਿਸ ਕਰਕੇ ਹਾਕਮਾਂ ਨੁੂੰ ਲੋਕ ਆਗੂ ਰੜਕ ਰਹੇ ਹਨ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਗਗਨ ਸੰਗਰਾਮੀ ਭਾਰਤੀ ਕਿਸਾਨ ਯੂਨੀਅਨ ਓਨੇ ਕਿਹਾ ਤੇਲ ਕੀਮਤਾਂ ਨੇ ਲੋਕਾਂ ਦਾ ਦਿਵਾਲਾ ਕੱਢ ਦਿੱਤਾ ਹੈ ਲੋਕਾਂ ਚ ਬੇਚੈਨੀ ਵੱਧ ਰਹੀ ਹੈ ਤੇ ਹਾਕਮਾਂ ਸਿਰਫ ਲੋਕਾਂ ਨੁੂੰ ਦਬਾਉਣਾ ਚਾਹੁੰਦੇ ਨੇ। ਇਸ ਤੋ ਇਲਾਵਾ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਬੀਐਸਪੀ ਦੇ ਕੁਲਦੀਪ ਈਸਾਪੁਰੀ , ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗਗਨ ਸੰਗਰਾਮੀ, ਜਿਲਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਕਾ.ਸੂਰਤ ਸਿੰਘ,ਤਾਰਾ ਸਿੰਘ ਲੋਕ ਸੰਗਰਾਮ ਮੰਚ, ਬੀਕੇਯੂ ਕ੍ਰਾਂਤੀਕਾਰੀ ਬਲੌਰ ਸਿੰਘ, ਬੀਕੇਯੂ ਉਗਰਾਹਾਂ ਦੇ ਗੁਰਮੇਲ ਰੂਮੀ, ਬਹੁਜਨ ਕ੍ਰਾਂਤੀ ਮੋਰਚਾ ਦੇ ਚਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਚਕਰ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਆਗੂ ਸਰਬਜੀਤ ਸਿੰਘ ਦੌਧਰ, ਸੁਖਮੰਦਰ ਸਿੰਘ ਗੱਜਣਵਾਲਾ, ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਸੁਖਦੇਵ ਸਿੰਘ ਭੂਦੜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਨੇ ਜਲਦੀ ਹੀ ਅਗਲੀ ਮੀਟਿੰਗ ਕਰਕੇ ਅਗਲਾ ਐਕਸ਼ਨ ਕਰਨ ਦਾ ਅੇੈਲਾਨ ਕੀਤਾ।