ਰਜਿੰਦਰਾ ਹਸਪਤਾਲ 'ਚ ਕੋਵਿਡ ਨਾਲ 13 ਮੌਤਾਂ
ਜਗਤਾਰ ਸਿੰਘ
ਪਟਿਆਲਾ 4 ਜੂਨ 2021 : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੋਰਾਨ ਕੋਵਿਡ ਨਾਲ 13 ਮੌਤਾਂ ਹੋਈਆਂ ਹਨ। ਜਿਨ੍ਹਾਂ ਚ ਪਟਿਆਲਾ ਨਾਲ ਸਬੰਧਤ 4 ਮੌਤਾਂ ਅਤੇ ਹੋਰਾਂ ਜ਼ਿਲ੍ਹਿਆਂ ਤੋਂ ਕੋਵਿਡ ਨਾਲ 9 ਮੌਤਾਂ ਹੋਈਆਂ ਹਨ ਅਤੇ ਕੋਵਿਡ ਪਾਜ਼ੀਟਿਵ ਦੇ 27 ਨਵੇਂ ਕੇਸ ਆਏ ਤੇ 10 ਮਰੀਜ਼ ਠੀਕ ਹੋ ਕੇ ਗਏ।
ਜ਼ਿਲ੍ਹੇ ਵਿੱਚ 130 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਾਪਤ 3808 ਦੇ ਕਰੀਬ ਰਿਪੋਰਟਾਂ ਵਿਚੋਂ 130 ਕੋਵਿਡ ਪਾਜ਼ੀਟਿਵ ਪਾਏ ਗਏ ਹਨ , ਜਿਸ ਨਾਲ ਜਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 42207 ਹੋ ਗਈ ਹੈ ਮਿਸ਼ਨ ਫਤਹਿ ਤਹਿਤ ਜਿਲੇ੍ਹ ਦੇ 160 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਕੇ ਗਏ ਹਨ।ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 44444 ਹੋ ਗਈ ਹੈ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1504 ਹੈ ।ਜਿਲੇ ਵਿੱਚ 10 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1559 ਹੋ ਗਈ ਹੈ ।