ਮਲੇਰਕੋਟਲਾ,19 ਅਪ੍ਰੈਲ 2020 - ਕੋੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਲੱਗੇ ਕਰਫਿਊ ਦੌੌਰਾਨ ਸਿਵਲ ਹਸਪਤਾਲ ਵਿਚ ਨਿਯੁਕਤ ਡਾਕਟਰਾਂ ਅਤੇ ਹੋਰ ਨਰਸਿੰਗ ਸਟਾਫ ਲਈ ਰਹਿਬਰ ਸਪੋੋਰਟਸ, ਲੁਧਿਆਣਾ ਰੋਡ, ਮਲੇਰਕੋਟਲਾ ਨੇ ਅੱਜ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੂੰ 50 ਪੀ.ਪੀ.ਈ. ਕਿੱਟਾਂ, 250 ਮਾਸਕ ਅਤੇ 100 ਗਲੱਬਜ਼ ਦਿੱਤੇ.ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਕਰਫਿਊ ਦੌੌਰਾਨ ਮਲੇਰਕੋਟਲਾ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਤੋੋਂ ਇਲਾਵਾ ਸਨਅਤੀ ਅਦਾਰਿਆਂ ਦੇ ਮੁਖੀ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਰੋਡ ਉਪਰ ਸਥਿਤ ਰਹਿਬਰ ਸਪੋਰਟਸ ਦੇ ਪ੍ਰੋਪਰਾਇਟਰ ਮੁਹੰਮਦ ਖਾਲਿਦ, ਰਜ਼ਬ ਅਲੀ ਅਤੇ ਇਜ਼ਾਜ਼ ਖਾਲਿਦ ਨੇ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅੱਜ 50 ਪੀ.ਪੀ.ਈ. ਕਿੱਟਾਂ, 250 ਮਾਸਕ ਅਤੇ 100 ਗਲੱਬਜ਼ ਦਿੱਤੇ ਹਨ। ਪਾਂਥੇ ਨੇ ਰਹਿਬਰ ਸਪੋਰਟਸ ਦੇ ਪ੍ਰੋਪਰਾਇਟਰ ਦਾ ਇਸ ਸ਼ੁੱਭ ਕੰਮ ਲਈ ਧੰਨਵਾਦ ਕਰਦਿਆਂ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਆਪਣੇ ਪੱਧਰ ਉਪਰ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪਾਂਥੇ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਵਿਚ ਰਹਿਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਮੁਹੰਮਦ ਖਾਲਿਦ, ਪ੍ਰੋਪਰਾਇਟਰ, ਰਹਿਬਰ ਸਪੋਰਟਸ, ਰਜ਼ਬ ਅਲੀ, ਇਜ਼ਾਜ਼ ਖਾਲਿਦ, ਮਨੋਜ਼ ਕੁਮਾਰ, ਸਮਾਜ ਸੇਵੀ ਆਦਿ ਵੀ ਮੌੌਜੂਦ ਸਨ।