ਕੁਲਵੰਤ ਸਿੰਘ ਬੱਬੂ
- ਅਨਾਜ਼ ਮੰਡੀ 'ਚ ਜਿਣਸ ਸੁੱਟਣ ਦੇ ਲਈ 896 ਖਾਨੇ ਬਣਾਏ ਗਏ ਹਨ ਤਾਂ ਜੋ ਸਮਾਜਿਕ ਦੂਰੀ ਬਣਾਈ ਜਾ ਸਕੇ - ਪੰਨੂ
ਰਾਜਪੁਰਾ, 14 ਅਪ੍ਰੈਲ 2020 - ਇੱਥੋਂ ਦੀ ਅਨਾਜ਼ ਮੰਡੀ ਵਿੱਚ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ (ਆਈ.ਏ.ਐਸ) ਵੱਲੋਂ ਦੌਰਾ ਕਰਕੇ ਕਣਕ ਦੀ ਖ੍ਰੀਦ ਪਬੰਧਾ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਜੀ.ਐਮ ਗੁਰਭਜਨ ਸਿੰਘ ਔਲਖ, ਡੀ.ਐਮ.ਓ ਭਜ਼ਨ ਕੌਰ, ਡੀਡੀਐਮਓ ਜ਼ਸਪਾਲ ਸਿੰਘ ਘੁੰਮਣ, ਮਾਰਕਿਟ ਕਮੇਟੀ ਰਾਜਪੁਰਾ ਦੇ ਸਕੱਤਰ ਪ੍ਰਭਲੀਨ ਸਿੰਘ ਚੀਮਾ, ਸੁਪਰਡੰਟ ਗੁਰਦੀਪ ਸਿੰਘ ਸੈਣੀ ਮੋਜੂਦ ਸਨ।
ਇਸ ਮੌਕੇ ਸਕੱਤਰ ਕਾਹਨ ਸਿੰਘ ਪੰਨੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਸਰਕਾਰੀ ਖ੍ਰੀਦ 15 ਅਪ੍ਰੈਲ ਤੋਂ ਪੂਰੇ ਪੰਜਾਬ ਵਿੱਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿਸ ਇਸ ਵਾਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਨਾਜ਼ ਮੰਡੀ ਰਾਜਪੁਰਾ ਵਿਖੇ 30 ਬਾਏ 30 ਦੇ 896 ਖਾਨੇ ਜਿੱਣਸ ਸੁੱਟਣ ਦੇ ਲਈ ਬਣਾਏ ਗਏ ਹਨ ਤਾਂ ਜ਼ੋ ਅਨਾਜ਼ ਮੰਡੀ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਅਨਾਜ਼ ਮੰਡੀ ਵਿੱਚ ਆਉਣ ਤੋਂ ਪਹਿਲਾਂ ਆਪਣੇ ਮੂੰਹ ਤੇ ਮਾਸਕ ਦੀ ਵਰਤੋਂ ਕਰਨ ਅਤੇ ਵਾਰ-ਵਾਰ ਸਾਬਣ ਲਗਾ ਕੇ ਆਪਣੇ ਹੱਥ ਧੌਦੇ ਰਹਿਣ ਤਾਂ ਜ਼ੋਂ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ।
ਮਾਰਕਿਟ ਕਮੇਟੀ ਦੇ ਸਕੱਤਰ ਪ੍ਰਭਲੀਨ ਸਿੰਘ ਚੀਮਾ ਨੇ ਕਿਹਾ ਕਿ ਰਾਜਪੁਰਾ ਅਨਾਜ਼ ਮੰਡੀ ਵਿੱਚ ਪਿਛਲੇ ਸਾਲ 11 ਲੱਖ 91 ਹਜਾਰ 60 ਕੁਵਿੰਟਲ ਕਣਕ ਦੀ ਆਮਦ ਹੋਈ ਸੀ। ਮਾਰਕਿਟ ਕਮੇਟੀ ਰਾਜਪੁਰਾ ਵਿੱਚ ਕਿਸਾਨਾਂ ਦੀ ਸਹੂਲਤ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਅਨਾਜ਼ ਮੰਡੀ ਵਿੱਚ ਵੱਖ-ਵੱਖ 10 ਥਾਵਾਂ ਉਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਅਨਾਜ਼ ਮੰਡੀ ਵਿੱਚ ਇੱਕ ਗੇਟ ਰਾਹੀਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਐਂਟਰੀ ਹੋਵੇਗੀ ਤੇ ਵੱਖਰੇ ਗੇਟ ਰਾਹੀ ਬਾਹਰ ਨਿਕਲਣ ਦਾ ਪ੍ਰਬੰਧ ਹੈ। ਕਿਸ ਤਰ੍ਹਾਂ ਕਿਸਾਨਾਂ ਅਤੇ ਲੇਬਰ ਦੀ ਸਿਹਤ ਸਹੂਲਤਾਵਾਂ ਦੇ ਲਈ ਵੀ ਸਿਹਤ ਵਿਭਾਗ ਦੀ ਟੀਮ ਹਾਜਰ ਰਹੇਗੀ। ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਕਾਹਲ ਵਿੱਚ ਆਪਣੀ ਕਣਕ ਦੀ ਫਸਲ ਦੀ ਕਟਾਈ ਨਾ ਕਰਵਾਉਣ ਤੇ ਅਨਾਜ਼ ਮੰਡੀ ਵਿੱਚ ਸੁੱਕੀ ਕਣਕ ਦੀ ਫਸਲ ਹੀ ਵੇਚਣ ਲਈ ਪਹੁੰਚਣ। ਇਸ ਤਰ੍ਹਾਂ ਸਾਰੀਆਂ ਖ੍ਰੀਦ ਏਜ਼ੰਸੀਆਂ ਵੱਲੋਂ ਵੀ ਖ੍ਰੀਦ ਪ੍ਰਬੰਧ ਮੁਕੰਮਲ ਹਨ। ਅਖੀਰ ਕਾਹਨ ਸਿੰਘ ਪੰਨੂ ਵੱਲੋਂ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਕਿਸਾਨ ਨੂੰ ਜਿਣਸ ਵੇਚਣ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।