ਗਗਨਦੀਪ ਸਿੰਘ ਰਿਆੜ
- ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕਰਦਿਆਂ ਭੁੱਖ ਖਤਮ ਕਰਨ ਲਈ ਘਰ ਘਰ ਰਾਸ਼ਨ ਭੇਜਣ ਦੀ ਕੀਤੀ ਮੰਗ
- ਸਿੱਖ ਹੈਰੀਟੇਜ ਪਬਲਿਕ ਸਕੂਲ ਚੇ ਇੱਕ ਸੰਥਤਤਾ ਵੱਲੋ ਗਰੀਬ ਲੋਕਾਂ ਰਾਸਨ ਵੰਡਣ ਆਏ ਹਲਕਾਂ ਵਿਧਾਇਕ - ਬਲਵਿੰਦਰ ਲਾਡੀ
- ਰਾਸਨ ਨਾ ਮਿਲਣ ਕਾਰਨ ੫੦ ਤੋ ਵੱਧ ਗਰੀਬ ਦਲਤ ਪਰਿਵਾਰ ਨਿਰਾਸ ਹੋ ਕੇ ਪਹੁੰਚੇ ਘਰਾਂ ਨੂੰ ਪ੍ਰਸ਼ਾਂਸਨ ਖਿਲਾਫ ਕੱਢੀ ਭਰਾਸ
ਹਰਚੋਵਾਲ/ਗੁਰਦਾਸਪੁਰ, 28 ਮਾਰਚ 2020 - ਜਿੱਥੇ ਪੰਜਾਬ ਅੰਦਰ ਕੋਰੋਨਾਂ ਦੇ ਕਾਰਨ ੩੧ ਮਾਰਚ ਤੱਕ ਕਰਫਿਊ ਲਗਾਇਆ ਗਿਆ ਹੈ ਉੱਥੇ ਦੂਸਰੇ ਪਾਸੇ ਕੇਂਦਰ ਸਰਕਾਰ ਵੱਲ ੨੧ ਦਿਨਾਂ ਵਾਸਤੇ ਦੇਸ਼ ਨੂੰ ਲਾਕਡਾਊਨ ਕਰਨ ਹੁਕਮ ਜਾਰੀ ਕੀਤੀ ਗਏ ਹੋਏ ਹਨ। ਕੋਰੋਨਾ ਕਰਫਿਊ ਪੰਜਵੇਂ ਦਿਨ ਦਾਖਲ ਹੋ ਗਿਆ ਹੈ। ਗਰੀਬ ਵਰਗ ਦੇ ਘਰਾਂ 'ਚ ਰਾਸ਼ਨ ਪਹੁੰਚਾਉਣ ਵਾਸਤੇ ਪ੍ਰਸ਼ਾਸਨ ਵੱਲੋ ਲਗਤਾਰ ਹੈਲਪ-ਲਾਈਨ ਨੰਬਰ ਦਿੱਤੇ ਹੋਏ ਹਨ ਕਿ ਜੇਕਰ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਇਹਨਾਂ ਨੰਬਰਾਂ ਦੱਸਣ ਜਿਸ ਤੋਂ ਬਾਅਦ ਉਹਨਾਂ ਦੇ ਘਰਾਂ 'ਚ ਰਾਸ਼ਨ ਭੇਜ ਦਿੱਤਾ ਜਾਵੇਗਾ।
ਇਸ ਤਰ੍ਹਾਂ ਕਸਬਾ ਹਰਚੋਵਾਲ ਵਿਖੇ ਗਰੀਬ ਦਲਤ ਵਰਗ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਗਟ ਕਰਦਿਆ ਆਖਿਆ ਕਿ ਸਾਡੇ ਘਰਾਂ 'ਚ ਰਾਸ਼ਨ ਖਤਮ ਹੋ ਗਿਆ ਹੈ। ਜਿਸ ਕਾਰਨ ਰੋਟੀ ਬਣਾਉਣ ਮੁਸਕਲ ਹੋ ਗਿਆ ਹੈ। ਅਸੀ ਰੋਜ਼ਾਨਾਂ ਦਿਹਾੜੀ ਲਗਾ ਆਪਣੀ ਰੋਟੀ ਰੋਜੀ ਕਮਾ ਆਪਣਾਂ ਚੁੱਲਾ ਚੌਕਾਂ ਕਰਦੇ ਸੀ ਪਰ ਹੁਣ ਪਿਛਲੇ ਪੰਜ ਦਿਨਾਂ ਲਗਤਾਰ ਕਰਫਿਊ ਲੱਗਣ ਨਾਲ ਮੁਸੀਬਤ ਬਣ ਗਈ ਹੈ। ਅਸੀ ਭੁੱਖੇ ਸੋਣ ਲਈ ਮਜੂਬਰ ਹੋ ਗਏ ਹਾਂ। ਜਦ ਸਾਨੂੰ ਅੱਜ ਪਤਾ ਚੱਲਿਆ ਕੇ ਸਿੱਖ ਹੈਰੀਟੇਜ ਪਬਲਿਕ ਸਕੂਲ ਅੰਦਰ ਹਲਕਾਂ ਵਿਧਾਇਕ ਰਾਸ਼ਨ ਦੇ ਪੈਕਟ ਵੰਡਣ ਆ ਰਹੇ ਹਨ ਤਾਂ ਅਸੀ ਸਕੂਲ ਪਹੁੰਚ ਗਏ। ਜੋ ਰਾਸ਼ਨ ਵੰਡਿਆ ਉਹਨਾਂ ਪਹਿਲਾਂ ਜੋ ਲਿਸਟ ਤਿਆਰ ਕੀਤੀ ਹੋਈ ਸੀ ਉਹਨਾਂ ਦੋ ਚਾਰ ਵਿਅਕਤੀਆਂ ਵੰਡ ਦਿੱਤਾ। ਸਾਨੂੰ ਆਖਿਆ ਤੁਸੀਆਂ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਊ ਅਤੇ ਸਾਨੁੰ ਖਾਲੀ ਹੱਥ ਵਾਪਿਸ ਮੋੜ ਦਿੱਤਾ ਗਿਆ।
ਹਲਕਾ ਵਿਧਾਇਕ ਬਲਵਿੰਦਰ ਸਿੰਘ ਦਾ ਕੀ ਕਹਿਣਾਂ...
ਜਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਮੈ ਜੋ ਸਿੱਖ ਹੈਰੀਟੇਜ ਪਬਲਿਕ ਸਕੂਲ ਇੱਕ ਸੰਸਥਾ ਵੱਲੋਂ ਆਪ ਪੈਸੇ ਇੱਕਠੇ ਕਰ ਰਾਸ਼ਨ ਵੰਡਣ ਲਈ ਉਦਘਾਟਨ ਕਰ ਲਈ ਬੁਲਾਇਆ ਸੀ ਜੋ ਥੋੜੇ ਲੋਕਾਂ ਦੀ ਪਹਿਲਾਂ ਲਿਸਟ ਤਿਆਰ ਕੀਤੀ ਹੋਈ ਸੀ ਉਨ੍ਹਾਂ ਨੂੰ ਰਾਸ਼ਨ ਦਿੱਤਾ ਗਿਆ। ਬਾਕੀ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਲਈ ਪਿੰਡ ਪਿੰਡ ਸਰਪੰਚਾਂ ਨੂੰ ਲਿਸਟ ਤਿਆਰ ਕਰਨ ਲਈ ਆਖਿਆ ਗਿਆ ਹੈ। ਬਾਕੀ ਜਿਹਨਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਉਹ ਲੋਕ ਡਿਪਟੀ ਕਮਿਸ਼ਨ ਵੱਲੋ ਜਾਰੀ ਕੀਤੇ ਫੋਨ ਨੰਬਰਾਂ ਸਪੰਰਕ ਕਰਨ ਅਤੇ ਉਹਨਾਂ ਨੂੰ ਘਰਾਂ 'ਚ ਰਾਸ਼ਨ ਭੇਜਿਆ ਜਾਵੇਗਾ।
ਇਸ ਮੌਕੇ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਨਾਈਬ ਤਹਿਸੀਲਦਾਰ ਮਨਜੀਤ ਸਿੰਘ ਕਾਦੀਆਂ, ਪੰਚਾਇਤ ਸੈਕਟਰੀ ਹਰਚੋਵਾਲ , ਐਸ਼ .ਐਚ ਓ. ਬਲਕਾਰ ਸਿੰਘ , ਚੋਕੀ ਇਨਚਾਰਜ ਹਰਜਿੰਦਰ ਸਿੰਘ , ਸਿਹਤ ਵਿਭਾਗ ਦੇ ਆਧਿਕਾਰੀ ਹਰਿੰਦਰ ਸਿੰਘ ,ਸਰਪੰਚ ਬਲਵਿੰਦਰ ਸਿੰਘ , ਵਿਨੇ ਸਰਪੰਚ ,ਪੰਚਾਇਤ ਮੈਬਰ ਕਰਮ ਸਿੰਘ , ਅਮਰੀਕ ਸਿੰਘ ,ਅਨੀਤਾਂ ਰਾਣੀ , ਪ੍ਰਿੰਸੀਪਲ ਕੈਪਟਨ ਸਿੰਘ ਆਦਿ ਮੌਜੂਦ ਸਨ।