ਕੁਲਵੰਤ ਸਿੰਘ ਬੱਬੂ
ਰਾਜਪੁਰਾ, 9 ਅਪ੍ਰੈਲ 2020 - ਕੋਵਿਡ-19 ਬਿਮਾਰੀ ਸਮੇਂ ਜਨਤਾ ਨੂੰ ਕੋਈ ਸਹੂਲਤ ਨਾ ਮਿਲਣ ਕਾਰਨ ਸ਼ਹਿਰ ਦੇ ਵਾਰਡ ਨੰਬਰ 11 ਦੇ ਨਿਵਾਸੀਆਂ ਨੇ ਸਰਕਾਰ ਦੀ ਪੋਲ ਖੋਲਦੇ ਹੋਏ ਜਮ ਕੇ ਨਾਅਰੇਬਾਜੀ ਕੀਤੀ ।ਇਹਨਾ ਲੋਕਾਂ ਨੇ ਕਾਂਗਰਸ ਸਰਕਾਰ ਤੇ ਵਰਦਿਆ ਕਿਹਾ ਕਿ ਚੋਣਾਂ ਸਮੇਂ ਦਰ ਦਰ ਘੁੰਮ ਕੇ ਜਿਸ ਤਰਾਂ ਨੇਤਾ ਵੋਟਾਂ ਮੰਗਦੇ ਹਨ ਉਸ ਤਰਾਂ ਅੱਜ ਜਨਤਾ ਦੀ ਸਾਰ ਵੀ ਲੈਣੀ ਚਾਹੀਦਾ ਹੈ ।ਸਰਕਾਰ ਦੀ ਗੱਲਾਂ ਨਾਲ ਢਿੱਲ ਨਹੀਂ ਭਰਦਾ ।ਗਰਾਉਂਡ ਪੱਧਰ ਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ।
ਵਾਰਡ ਵਾਸੀ ਦਿਆਲ ਕੋਰ, ਬਲਬੀਰ ਕੋਰ, ਕਸ਼ਮੀਰ ਕੋਰ, ਬਲਵਿੰਦਰ ਕੋਰ ਤੋਂ ਇਲਾਵਾ ਸੈਕੜੇ ਇਸਤਰੀ/ ਮਰਦਾਂ ਨੇ ਕਿਹਾ ਕਿ ਡੇਡ ਮਹੀਨਾ ਹੋ ਚੱਲਿਆ ਘਰਾਂ ਵਿੱਚ ਬੰਦ ਪਏ ਹਾਂ ।ਘਰ ਖਾਣ ਨੂੰ ਰਾਸ਼ਨ ਨਹੀਂ, ਗੱਡੀਆਂ ਦੀਆਂ ਬੈਂਕ ਕਿਸਤਾਂ ਮੰਗ ਰਹੇ ਹਨ ਉਧਰ ਬਿਜਲੀ ਦੇ ਬਿਲ ਆਉਣੇ ਸ਼ੁਰੂ ਹੋ ਗਏ ਹਨ । ਰੋਜਗਾਰ ਸਾਰੇ ਖਤਮ ਹੋ ਗਏ ਹਨ ।ਸਰਕਾਰ ਜਨਤਾ ਦੇ ਰਾਸਨ ਦਾ ਕੋਈ ਫਿਕਰ ਨਹੀਂ ਉਲਟਾ ਸ਼ਰਾਬ ਦੇ ਠੇਕੇ ਖੋਲਣ ਜਾ ਰਹੀ ਹੈ ਇਨਸਾਨ ਭੁੱਖਾ ਮਰਨ ਕਿਨਾਰੇ ਚਲਿਆ ਗਿਆ ਹੈ । ਇਸ ਸਮੇਂ ਸਰਕਾਰ ਆਪਣੇ ਖਰਚੇ ਘੱਟ ਕਰਕੇ ਜਨਤਾ ਦੀ ਜਰੂਰਤਾਂ ਪੂਰੀਆਂ ਕਰਨ ਵੱਲ ਧਿਆਨ ਦੇਵੇ।
ਉਹ ਦਿਹਾੜੀਦਾਰ ਲੋਕ ਹਨ ਹਰਰੋਜ ਕਮਾ ਕੇ ਖਾਣ ਵਾਲੀ ਕਤਾਰ ਵਿੱਚ ਆਉਂਦੇ ਹਨ ।ਅੱਜ ਤੱਕ ਇੱਕ ਵਾਰ ਵੀ ਰਾਸਨ ਨਹੀਂ ਪਹੁੰਚਿਆ ।ਉਹਨਾ ਨੇ ਕਿਹਾ ਕਿ ਇਸ ਵਾਰਡ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ ਹੈ ਜਿਹੜਾ ਐਮ.ਸੀ. ਇੱਥੋਂ ਚੁਣਿਆ ਗਿਆ ਸੀ ਉਹ ਲਾਹਪਤਾ ਹੈ ।ਨਹੀਂ ਤਾਂ ਅੱਜ ਸਾਰੀ ਵਾਰਡ ਵਾਸੀ ਉਸ ਐਮ.ਸੀ. ਦੇ ਘਰ ਧਰਨੇ ਤੇ ਬੈਠੇ ਹੁੰਦੇ ।ਇਹਨਾਂ ਨੇ ਹੋਰ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਚੋਣਾਂ ਸਮੇਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ।
ਪਰ ਉਸ ਤੋਂ ਬਾਅਦ ਕਾਂਗਰਸ ਦੇ ਕਿਸੇ ਵੀ ਮੋਹਤਬਰ ਵਿਅਕਤੀ ਨੇ ਵਾਰਡ ਦੀ ਸਾਰ ਨਹੀਂ ਲਈ ।ਜਿਸ ਦੇ ਨਤੀਜੇ ਇਹਨਾ ਨੂੰ ਚੋਣਾਂ ਸਮੇਂ ਭੁਗਤਣੇ ਪੈਣੇ ਹਨ ।ਜਦੋਂ ਨਰਿੰਦਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਿਲ ਨਾਲ ਗੱਲ ਕਰਨੀ ਚਾਹੀ ਤਾਂ ਉਹਨਾ ਨੇ ਕਿਹਾ ਕਿ ਰਾਜਪੁਰਾ ਐਸਡੀਐਮ ਦਫ਼ਤਰ ਕੰਟਰੋਲ ਰੂਮ ਵਿੱਚ ਇਸ ਨੰਬਰ ਤੇ 01762 -224132 ਇਹ ਲੋਕ ਆਪਣਾ ਨਾਮ ਲਿਖਵਾ ਸਕਦੇ ਹਨ ! ਅਤੇ ਉਸ ਤੋਂ ਬਾਅਦ ਸਾਡੇ ਕਰਮਚਾਰੀ ਇਨ੍ਹਾਂ ਦੇ ਘਰ ਚੈਕਿੰਗ ਕਰਨ ਆਉਣਗੇ ਇਨ੍ਹਾਂ ਨੂੰ ਰਾਸ਼ਨ ਜ਼ਰੂਰਤ ਹੋਈ ਤਾਂ ਇਨ੍ਹਾਂ ਨੂੰ ਰਾਸ਼ਨ ਦਿੱਤਾ ਜਾਵੇਗਾ।